ਸੰਸਦ ਵਿਚ ਅੱਜ ਫਿਰ ਗੂੰਜੇਗਾ ਨੀਟ ਪ੍ਰੀਖਿਆ ਮਾਮਲਾ
ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 09:03 AM
ਸੰਸਦ ਵਿਚ ਅੱਜ ਫਿਰ ਗੂੰਜੇਗਾ ਨੀਟ ਪ੍ਰੀਖਿਆ ਮਾਮਲਾ
ਨਵੀਂ ਦਿੱਲੀ : ਭਾਰਤ ਦੀ ਸੰਸਦ ਵਿਚ 1 ਜੁਲਾਈ ਵਾਲੇ ਦਿਨ ਸੋਮਵਾਰ ਨੂੰ ਹਾਲ ਹੀ ਵਿਚ ਵਾਪਰਿਆ ਨੀਟ ਪ੍ਰੀਖਿਆ ਲੀਕ ਮਾਮਲਾ ਕਾਫੀ ਹੱਦ ਤੱਕ ਤਿੱਖਾ ਰੂਪ ਅਖਤਿਆਰ ਕਰੇਗਾ। ਕੌਮੀ ਟੈਸਟਿੰਗ ਏਜੰਸੀ ਨੇ ਨੀਟ-ਯੂ. ਜੀ. ਪ੍ਰੀਖਿਆ 5 ਮਈ ਨੂੰ ਲਈ ਸੀ ਤੇ ਇਸ ਵਿਚ ਕਰੀਬ 24 ਲੱਖ ਉਮੀਦਵਾਰ ਬੈਠੇ ਸਨ। ਪ੍ਰੀਖਿਆ ਦਾ ਨਤੀਜਾ 4 ਜੂਨ ਨੂੰ ਐਲਾਨਿਆ ਗਿਆ ਸੀ ਪਰ ਬਿਹਾਰ ਸਣੇ ਕੁਝ ਹੋਰਨਾਂ ਰਾਜਾਂ ਵਿਚ ਪੇਪਰ ਲੀਕ ਤੇ ਹੋਰ ਬੇਨਿਯਮੀਆਂ ਦੇ ਦੋਸ਼ ਲੱਗੇ ਸਨ।