ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 111 ਵਜੇ ਪਹੁੰਚ ਕੇ ਬੇਅਦਬੀਆਂ ਤੇ ਹੋਰ ਮੁੱਦਿਆਂ ’ਤੇ ਦਿੱਤਾ ਜਾਵੇਗਾ ਬਾਗ਼ੀ ਅਕਾਲੀ ਆਗੂਆਂ ਵਲੋਂ ਖ਼ਗ਼ੁਨਾਹ-ਪੱਤਰ

ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 08:59 AM

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 111 ਵਜੇ ਪਹੁੰਚ ਕੇ ਬੇਅਦਬੀਆਂ ਤੇ ਹੋਰ ਮੁੱਦਿਆਂ ’ਤੇ ਦਿੱਤਾ ਜਾਵੇਗਾ ਬਾਗ਼ੀ ਅਕਾਲੀ ਆਗੂਆਂ ਵਲੋਂ ਖ਼ਗ਼ੁਨਾਹ-ਪੱਤਰ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਅਕਾਲੀ ਆਗੂਆਂ ਵਲੋਂ ਅੱਜ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਸਾਲ 2015 ਵਿਚ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਹੋਰ ਮੁੱਦਿਆਂ ’ਤੇ ਆਪਣੇ ਆਪ ਨੂੰ ਗ਼ੁਨਾਹਗਾਰ ਮੰਨਦਿਆਂ ਗ਼ੁਨਾਹ-ਪੱਤਰ ਦਿੱਤੇ ਜਾਣਗੇ।ਇਸ ਲਈ ਧਾਰਮਿਕ ਆਗੂ ਤੇ ਸਿੱਖ ਪੰਥ ਦੀ ਖੇਤਰੀ ਪਾਰਟੀ ਅਕਾਲੀ ਦਲ ਦੇ ਨੁਮਾਇੰਦੇ ਹੁੰਦਿਆਂ ਤਮਾਮ ਘਟਨਾਵਾਂ ਲਈ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹਨ। ਇਸ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣੇ ਗੁਨਾਹ ਲਈ ਮਾਫ਼ੀ ਮੰਗਣਾ ਚਾਹੁੰਦੇ ਹਨ। ਇਸੇ ਸੰਦਰਭ ਵਿਚ ਅਕਾਲੀ ਆਗੂ ਵਫ਼ਦ ਦੇ ਰੂਪ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਗ਼ੁਨਾਹ-ਪੱਤਰ ਦੇਣਗੇ ਅਤੇ ਮਾਫ਼ੀ ਦੀ ਗੁਹਾਰ ਲਗਾਉਣਗੇ।