ਮੋਦੀ ਨੇ ਨੀਟ ਰੇਲ ਹਾਦਸੇ ਜਾਂ ਬੁਨਿਆਦੀ ਢਾਂਚਿਆਂ ਦੇ ਡਿੱਗਣ ਦਾ ਜਿਕਰ ਕਿਉ ਨਹੀ ਕੀਤਾ : ਪਵਨ ਖੇੜਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 30 June, 2024, 04:48 PM

ਮੋਦੀ ਨੇ ਨੀਟ ਰੇਲ ਹਾਦਸੇ ਜਾਂ ਬੁਨਿਆਦੀ ਢਾਂਚਿਆਂ ਦੇ ਡਿੱਗਣ ਦਾ ਜਿਕਰ ਕਿਉ ਨਹੀ ਕੀਤਾ : ਪਵਨ ਖੇੜਾ
ਨਵੀਂ ਦਿੱਲੀ, 30 ਜੂਨ
ਕਾਂਗਰਸੀ ਆਗੂ ਪਵਨ ਖੇੜਾ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਉਨ੍ਹਾਂ ਮੁੱਦਿਆਂ ਦਾ ਜ਼ਿਕਰ ਨਹੀਂ ਕੀਤਾ, ਜਿਨ੍ਹਾ ਬਾਰੇ ਲੋਕ ਸੁਣਨਾ ਚਾਹੁੰਦੇ ਸੀ। ਪ੍ਰਧਾਨ ਮੰਤਰੀ ਵੱਲੋਂ ਆਪਣੇ ਤੀਜੇ ਕਾਰਜਕਾਲ ’ਚ ਪਹਿਲੀ ਵਾਰ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਨ ਕੀਤੇ ਜਾਣ ਤੋਂ ਬਾਅਦ ਉਨ੍ਹਾਂ ’ਤੇ ਵਰ੍ਹਦਿਆਂ ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਵਿੰਗ ਦੇ ਮੁਖੀ ਖੇੜਾ ਨੇ ਸਵਾਲ ਕੀਤਾ ਕਿ ਉਨ੍ਹਾਂ ਨੇ ਨੀਟ, ਰੇਲ ਹਾਦਸੇ ਜਾਂ ਬੁਨਿਆਦੀ ਢਾਂਚਿਆਂ ਦੇ ਡਿੱਗਣ ਦਾ ਜ਼ਿਕਰ ਕਿਉਂ ਨਹੀਂ ਕੀਤਾ।