ਜਬਰ ਜਨਾਹ ਕਰਨ ਦੇ ਦੋਸ਼ ਹੇਠ ਫੌਜੀ ਵਿਰੁੱਧ ਮਾਮਲਾ ਹੋਇਆ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 04:48 PM

ਜਬਰ ਜਨਾਹ ਕਰਨ ਦੇ ਦੋਸ਼ ਹੇਠ ਫੌਜੀ ਵਿਰੁੱਧ ਮਾਮਲਾ ਹੋਇਆ ਦਰਜ
ਭਵਾਨੀਗੜ੍ਹ 1 ਜੁਲਾਈ : ਭਵਾਨੀਗੜ੍ਹ ਪੁਲਸ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਇਕ ਫੌਜੀ ਖਿ਼ਲਾਫ਼ ਕੇਸ ਦਰਜ ਕੀਤਾ ਹੈ ਪਰ ਫੌਜੀ ਦੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਸਕੀ ਹੈ। ਉਕਤ ਮਾਮਲਾ ਪਿੰਡ ਦੀ ਹੀ ਇਕ ਲੜਕੀ ਵਲੋਂ ਸਿ਼ਕਾਇਤ ਦੇਣ ਤੋਂ ਬਾਅਦ ਦਰਜ ਕੀਤਾ ਗਿਆ ਹੈ। ਜਿਸਨੇ ਦੱਸਿਆ ਕਿ ਮਾਰਚ 2022 ਵਿੱਚ ਉਸਦੀ ਜਾਣ-ਪਛਾਣ ਪਠਾਨਕੋਟ ਵਿਖੇ ਫ਼ੌਜ ਵਿੱਚ ਨੌਕਰੀ ਕਰਦੇ ਗੁਰਵਿੰਦਰ ਸਿੰਘ ਵਾਸੀ ਘੱਗਾ ਨਾਲ ਹੋ ਗਈ ਸੀ। ਇਸ ਮਗਰੋਂ ਉਨ੍ਹਾਂ ਦੋਹਾਂ ਦੀ ਫੋਨ `ਤੇ ਆਪਸ ਵਿੱਚ ਗੱਲਬਾਤ ਹੋਣ ਲੱਗ ਪਈ।
