ਸੁੱਤੇ ਪਏ ਨਿਹੰਗ ਦੀ ਗਰਦਨ `ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਤਾਰਿਆ ਮੌਤ ਦੇ ਘਾਟ
ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 03:02 PM

ਸੁੱਤੇ ਪਏ ਨਿਹੰਗ ਦੀ ਗਰਦਨ `ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਤਾਰਿਆ ਮੌਤ ਦੇ ਘਾਟ
ਬਰਨਾਲਾ : ਬਰਨਹਲਾ ਜਿ਼ਲ੍ਹੇ ਦੇ ਪਿੰਡ ਕਾਹਨਕੇ `ਚ ਬੀਤੀ ਰਾਤ ਇਕ 48 ਸਾਲਾ ਨਿਹੰਗ ਜਿਸਦਾ ਨਾਮ ਗੁਰਦਿਆਲ ਸਿੰਘ ਹੈ ਦੀ ਗਰਦਨ ਤੇ ਤੇਜਧਾਰ ਨਾਲ ਹਥਿਆਰਾਂ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ। ਦੱਸਦਯੋਗ ਹੈ ਕਿ ਮ੍ਰਿਤਕ ਜੋ ਕਿ ਆਪਣੇ ਘਰ `ਚ ਇਕੱਲਾ ਹੀ ਰਹਿੰਦਾ ਸੀ। ਜਾਣਕਾਰੀ ਅਨੁਸਾਰ ਨਿਹੰਗ ਸਿੰਘ ਗੁਰਦਿਆਲ ਸਿੰਘ ਉਰਫ਼ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਾਹਨੇਕੇ ਨਿਹੰਗ ਛਾਉਣੀ `ਚ ਰਾਤ ਸਮੇਂ ਆਪਣੇ ਘਰ ਸੁੱਤਾ ਪਿਆ ਸੀ ਤਾਂ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਗਰਦਨ ’ਤੇ ਵਾਰ ਕਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
