ਥਾਣਾ ਸਨੌਰ ਨੇ ਕੀਤਾ ਇੱਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ
ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 02:00 PM

ਥਾਣਾ ਸਨੌਰ ਨੇ ਕੀਤਾ ਇੱਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ
ਪਟਿਆਲਾ, 1 ਜੁਲਾਈ : ਥਾਣਾ ਸਨੌਰ ਪੁਲਿਸ ਨੇ ਇੱਕ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿੱਚ ਅਸ਼ਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਨੰਬਰ ਦੋ ਤਾਰਾ ਚੰਦ ਕਲੋਨੀ ਭਾਂਖਰ ਰੋਡ ਸਨੌਰ ਸ਼ਾਮਿਲ ਹੈ। ਪੁਲਿਸ ਮੁਤਾਬਕ ਏਐਸਆਈ ਬਲਜਿੰਦਰ ਸਿੰਘ ਜੋ ਕਿ ਗੈਰ ਸਮਾਜਿਕ ਅੰਸਰਾਂ ਦੀ ਭਾਲ ਵਿੱਚ ਤਾਰਾ ਚੰਦ ਕਲੋਨੀ ਸਨੌਰ ਮੌਜੂਦ ਸੀ ਨੇ ਅਸ਼ਪ੍ਰੀਤ ਸਿੰਘ ਨੂੰ ਜਦੋਂ ਸ਼ੱਕ ਦੇ ਅਧਾਰ ‘ਤੇ ਰੋਕਿਆ ਤਾਂ ਉਸ ਕੋਲੋਂ ਤਲਾਸ਼ੀ ਲੈਣ ‘ਤੇ ਪੰਜ ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ‘ਤੇ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
