ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਵਿਚ ਇੱਕੋ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਲਟਕਦੀਆਂ

ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 01:53 PM

ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਵਿਚ ਇੱਕੋ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਲਟਕਦੀਆਂ
ਅਲੀਰਾਜਪੁਰ : ਭਾਰਤ ਦੇਸ਼ ਦੇ ਮੱਧ ਪ੍ਰਦੇਸ਼ ਸੂਬੇ ਦੇ ਅਲੀਰਾਜਪੁਰ ਤੋਂ ਇੱਕ ਬਹੁਤ ਹੀ ਭਿਆਨਕ ਘਟਨਾ ਵਾਪਰਨ ਦਾ ਪਤਾ ਲੱਗਿਆ ਹੈ ਕਿ ਇੱਕ ਪਰਿਵਾਰ ਦੇ ਹੀ ਪੰਜ ਲੋਕਾਂ ਦੀਆਂ ਲਾਸ਼ਾਂ ਲਟਕਦੀਆਂ ਪਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਰੋੜੀ ਪਿੰਡ `ਚ ਪਤੀ, ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ, ਜਿਸ ਕਾਰਨ ਪਿੰਡ `ਚ ਸਨਸਨੀ ਜਿਹੀ ਫੈਲ ਗਈ ਹੈ। ਸੂਚਨਾ ਮਿਲਦਿਆਂ ਹੀ ਜਿਥੇ ਪੁਲਸ ਤਾਂ ਮੌਕੇ ਤੇ ਪਹੁੰਚ ਗਈ, ਉਥੇ ਨਾਲ ਹੀ ਐਫ. ਐਸ. ਐਲ. ਟੀਮ ਵੀ ਮੌਕੇ ’ਤੇ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਗੁਨੇਰੀ ਪੰਚਾਇਤ ਦੇ ਪਿੰਡ ਰੌੜੀ `ਚ ਰਾਕੇਸ਼ ਸਿੰਘ, ਪਤਨੀ ਲਲਿਤਾ, ਬੇਟੀ ਲਕਸ਼ਮੀ, ਬੇਟੇ ਪ੍ਰਕਾਸ਼ ਅਤੇ ਅਕਸ਼ੈ ਦੀਆਂ ਲਾਸ਼ਾਂ ਇਕ ਘਰ `ਚ ਲਟਕਦੀਆਂ ਮਿਲੀਆਂ। ਕੁਝ ਪਿੰਡ ਵਾਸੀਆਂ ਨੇ ਕਤਲ ਅਤੇ ਲਾਸ਼ਾਂ ਨੂੰ ਲਟਕਾਉਣ ਦਾ ਖਦਸ਼ਾ ਪ੍ਰਗਟਾਇਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ `ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਅਤੇ ਖੁਦਕੁਸ਼ੀ ਦੋਵਾਂ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅਲੀਰਾਜਪੁਰ ਦੇ ਐੱਸਪੀ ਰਾਜੇਸ਼ ਵਿਆਸ ਵੀ ਮੌਕੇ `ਤੇ ਪਹੁੰਚ ਗਏ ਹਨ। ਪਰਿਵਾਰ ਦੇ ਗੁਆਂਢ ਵਿੱਚ ਰਹਿਣ ਵਾਲੇ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ।ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਸਿੰਘ ਕਿਸਾਨ ਸੀ। ਸੋਮਵਾਰ ਸਵੇਰੇ ਸੂਚਨਾ ਮਿਲੀ ਕਿ ਰਾਕੇਸ਼ ਅਤੇ ਉਸ ਦੇ ਪੂਰੇ ਪਰਿਵਾਰ ਦੀਆਂ ਲਾਸ਼ਾਂ ਲਟਕਦੀਆਂ ਮਿਲੀਆਂ। ਇਸ ਤੋਂ ਬਾਅਦ ਪੁਲਿਸ ਨੇ ਮੌਕੇ `ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਸਪੱਸ਼ਟ ਹੋ ਜਾਵੇਗਾ ਕਿ ਇਹ ਕਤਲ ਹੈ ਜਾਂ ਖੁਦਕੁਸ਼ੀ।