ਨੈਸ਼ਨਲ ਬੈਂਕਾਂ `ਚ ਕਲਰਕ ਦੀਆਂ 6 ਹਜ਼ਾਰ ਅਸਾਮੀਆਂ ਖ਼ਲਈ ਨੋਟੀਫਿਕੇਸ਼ਨ ਹੋਇਆ ਜਾਰੀ
ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 01:21 PM

ਬੈਂਕ ਭਰਤੀ ਪ੍ਰੀਖਿਆਰਥੀਆਂ ਲਈ ਖੁਸ਼ਖਬਰੀ
ਨੈਸ਼ਨਲ ਬੈਂਕਾਂ `ਚ ਕਲਰਕ ਦੀਆਂ 6 ਹਜ਼ਾਰ ਅਸਾਮੀਆਂ ਖ਼ਲਈ ਨੋਟੀਫਿਕੇਸ਼ਨ ਹੋਇਆ ਜਾਰੀ
ਨਵੀਂ ਦਿੱਲੀ : ਬੈਂਕਿੰਗ ਖੇਤਰ ਵਿਚ ਨੌਕਰੀਆਂ ਪਾਉਣ ਦੀ ਇੱਛਾ ਰੱਖਣ ਵਾਲੇ ਪ੍ਰੀਖਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ ਵੱਲੋਂ ਦੇਸ਼ ਭਰ ਦੇ ਵੱਖ-ਵੱਖ ਨੈਸ਼ਨਲਾਈਜਡ ਬੈਂਕਾਂ `ਚ ਕਲਰਕ ਕਾਡਰ ਦੀਆਂ ਖਾਲੀ ਅਸਾਮੀਆਂ ਲਈ ਸਿੱਧੀ ਭਰਤੀ ਲਈ ਹਰ ਸਾਲ ਕਰਵਾਈ ਜਾਂਦੀ ਕਲਰਕ ਪ੍ਰੀਖਿਆ ਦੇ ਇਸ ਸਾਲ ਦੇ ਐਡੀਸ਼ਨ ਲਈ ਨੋਟੀਫਿਕੇਸ਼ਨ 1 ਜੁਲਾਈ 2024 ਨੂੰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਇਸ ਵਾਰ ਦੀ ਪ੍ਰੀਖਿਆ ਜ਼ਰੀਏ ਨੈਸ਼ਨਲ ਬੈਂਕਾਂ `ਚ 6 ਹਜ਼ਾਰ ਤੋਂ ਜਿ਼ਆਦਾ ਕਲਰਕਾਂ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ।
