ਅੱਜ ਤੋਂ ਹੀ ਲਾਗੂ ਹੋਏ ਤਿੰਨ ਨਵੇਂ ਅਪਰਾਧਿਕ ਕਾਨੂੰਨ ਤਹਿਤ ਦੇਸ਼ `ਚ ਪਹਿਲੀ ਐਫ. ਆਈ. ਆਰ. ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 12:46 PM

ਅੱਜ ਤੋਂ ਹੀ ਲਾਗੂ ਹੋਏ ਤਿੰਨ ਨਵੇਂ ਅਪਰਾਧਿਕ ਕਾਨੂੰਨ ਤਹਿਤ ਦੇਸ਼ `ਚ ਪਹਿਲੀ ਐਫ. ਆਈ. ਆਰ. ਦਰਜ
ਨਵੀਂ ਦਿੱਲੀ : ਭਾਰਤ ਦੇਸ਼ ਵਿਚ ਅੰਗ੍ਰੇਜ਼ਾਂ ਦੇ ਸਮੇਂ ਤੋਂ ਚੱਲੇ ਆ ਰਹੇ ਤਿੰਨ ਕਾਨੂੰਨਾਂ ਵਿਚ ਸੋਧ ਕਰਨ ਤੋਂ ਬਾਅਦ ਅੱਜ ਹੀ ਲਾਗੂ ਹੋਣ ਦੇ ਚਲਦਿਆਂ ਪਹਿਲੀ ਐਫ. ਆਈ. ਆਰ. ਵੀ ਦਰਜ ਹੋ ਗਈ ਹੈ। ਦੱਸਣਯੋਗ ਹੈ ਕਿ 1 ਜੁਲਾਈ ਸੋਮਵਾਰ ਵਾਲੇ ਦਿਨ ਜੋ ਨਵੇਂ ਅਪਰਾਧਿਕ ਕਾਨੂੰਨਾਂ ਤਹਿਤ ਕੇਸ ਦਰਜ ਕੀਤਾ ਹੋਇਆ ਹੈ ਉਹ ਦਿੱਲੀ ਦੇ ਕਮਲਾ ਮਾਰਕੀਟ ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ ਤਹਿਤ ਦਰਜ ਹੋਇਆ ਹੈ । ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਫੁੱਟਓਵਰ ਬ੍ਰਿਜ ਦੇ ਹੇਠਾਂ ਰੁਕਾਵਟ ਪੈਦਾ ਕਰਨ ਅਤੇ ਸਾਮਾਨ ਵੇਚਣ ਦੇ ਦੋਸ਼ ਵਿੱਚ ਇੱਕ ਸਟ੍ਰੀਟ ਵਿਕਰੇਤਾ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 285 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।