ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਪਟਿਆਲਾ ਦੀ ਮੀਟਿੰਗ ਆਯੋਜਿਤ

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਪਟਿਆਲਾ ਦੀ ਮੀਟਿੰਗ ਆਯੋਜਿਤ
ਪਟਿਆਲਾ, 1 ਜੁਲਾਈ : ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਪਟਿਆਲਾ ਵੱਲੋਂ ਅੱਜ ਬੰਗ ਮੀਡੀਆ ਸੈਂਟਰ ਵਿਖੇ ਤਰਸੇਮ ਭਵਾਨੀਗੜ੍ਹ ਜਥੇਬੰਦਕ ਮੁੱਖੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਜਿਸ ਵਿੱਚ ਤਰਕਸ਼ੀਲ ਕਮੇਟੀ ਪੰਜਾਬ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ 1 ਜੁਲਾਈ ਨੂੰ ਅਰੁਧਤੀ ਰਾਏ ਤੇ ਪ੍ਰੋ. ਹੂਸੈਨ ਤੇ ਯੂ.ਏ.ਪੀ. ਦੇ ਤਹਿਤ ਦਰਜ ਕੇਸ ਵਿਰੁੱਧ ਅਤੇ ਤਿੰਨ ਨਵੇਂ ਕਾਲੇ ਕਾਨੂੰਨਾਂ ਵਿਰੁੱਧ ਪੂਰੇ ਪੰਜਾਬ ਵਿੱਚ ਜਿਲ੍ਹਾ ਪੱਧਰ ਤੇ ਡੀ.ਸੀ. ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆ ਜਾਣਗੀਆਂ। ਜਿਨ੍ਹਾਂ ਵਿੱਚ ਜਮਹੂਰੀ ਤੇ ਜਨਤਕ ਜਥੇਬੰਦੀਆਂ ਸ਼ਾਮਿਲ ਹੋਣਗੀਆਂ। 1 ਜੁਲਾਈ 2024 ਨੂੰ ਸਮਾਂ 10:30 ਵਜੇ ਸਵੇਰੇ ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਨਾਭਾ ਅਤੇ ਜਨਤਕ ਜਥੇਬੰਦੀਆਂ ਦੇ ਮੈਂਬਰ ਇਕੱਠੇ ਹੋ ਕੇ ਡੀ.ਸੀ. ਪਟਿਆਲਾ ਨੂੰ ਮੰਗ ਪੱਤਰ ਦੇਣਗੇ ਅਤੇ 1 ਜੁਲਾਈ ਤੋਂ ਲਾਗੂ ਹੋ ਰਹੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ। ਅੱਜ ਦੀ ਇਸ ਮੀਟਿੰਗ ਵਿੱਚ “ਡਾ. ਇਬਰਾਹਿਮ ਟੀ ਕਾਵੂਰ” ਦੀ ਕਿਤਾਬ ਤੇ ਅਤੇ “ਤੇ ਦੇਵ ਪੁਰਸ਼ ਹਾਰ ਗਏ” ਦੀ ਕਿਤਾਬ ਤੇ ਚਰਚਾ ਕੀਤੀ ਗਈ। ਜਿਸ ਵਿੱਚ ਇਕਾਈ ਮੁੱਖੀ ਤਰਸੇਮ ਭਵਾਨੀਗੜ੍ਹ , ਰਾਮ ਸਿੰਘ ਬੰਗ, ਚਰਨਜੀਤ ਪਟਵਾਰੀ, ਸਰਬਜੀਤ ਓਖਲਾ, ਸੁਰੇਸ਼ ਕੁਮਾਰ, ਪਿਆਰਾ ਦੀਨ, ਰਣਧੀਰ ਸਿੰਘ, ਮੈਡਮ ਕੁਲਵੰਤ ਕੌਰ, ਰਾਮ ਕੁਮਾਰ, ਜਾਗਨ ਸਿੰਘ, ਸਨੇਹ ਲਤਾ, ਗੁਰਚਰਨ ਸਿੰਘ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਅਗਲੀ ਮੀਟਿੰਗ ਵਿੱਚ ਵਿਗਿਆਨਿਕ ਵਿਚਾਰਧਾਰਾ ਨਾਲ ਸਬੰਧਿਤ ਫਿਲਮ ਦਿਖਾਇਆ ਜਾਵੇਗਾ।
