ਐਸ. ਏ. ਡੀ. ਦੀ ਪ੍ਰਧਾਨਗੀ ਲੈਣ ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ
ਦੁਆਰਾ: Punjab Bani ਪ੍ਰਕਾਸ਼ਿਤ :Monday, 01 July, 2024, 11:10 AM

ਐਸ. ਏ. ਡੀ. ਦੀ ਪ੍ਰਧਾਨਗੀ ਲੈਣ ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ
ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋ ਕੇ ਆਖੇਗਾ ਤਾਂ ਬਣ ਸਕਦਾ ਹਾਂ ਪ੍ਰਧਾਨ- ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ : ਪਹਿਲਾਂ ਵਿਧਾਨ ਸਭਾ ਤੇ ਹੁਣ ਲੋਕ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਕਾਰਨ ਪੈਦਾ ਹੋਏ ਵਿਵਾਦ ਦੇ ਚਲਦਿਆਂ ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀਆਂ ਚੋਰਾਜਾਈਆਂ ਦੇ ਮੱਦੇਨਜ਼ਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਹੈ ਕਿ ਜੇਕਰ ਸਮੁੱਚਾ ਸ਼ੋ੍ਰਮਣੀ ਅਕਾਲੀ ਦਲ ਇਕੱਠਾ ਹੋ ਕੇ ਆਖੇਗਾ ਤਾਂ ਉਹ ਪ੍ਰਧਾਨਗੀ ਲੈਣ ਲਈਤਿਆਰ ਹਨ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਪਏ ਵਿਵਾਦ ਨੂੰ ਖਤਮ ਕਰਨ ਲਈ ਹਰੇਕ ਧਾਰਮਿਕ ਤੇ ਸਿਆਸੀ ਪੰਥਕ ਵਿਅਕਤੀ ਚਾਰਾਜੋਈ ਕਰ ਰਿਹਾ ਹੈ ਤੇ ਵੱਡੀ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਅਕਾਲੀ ਆਗੂਆਂ ਵਲੋਂ ਵੀ ਪੰਥਕ ਚੇਹਰਾ ਲੱਭਿਆ ਜਾ ਰਿਹਾ ਹੈ ਜਿਸਨੂੰ ਪੰਥ ਤੋਂ ਪ੍ਰਵਾਣਿਤ ਕਰਵਾਇਆ ਜਾ ਸਕੇ।
