ਸਿਹਤ ਕੇਂਦਰ ਕੌਲੀ ਵੱਲੋਂ ਮਲੇਰੀਆ ਮੱਛਰਾਂ ਦੇ ਲਾਰਵੇ ਦੇ ਖਾਤਮੇ ਲਈ ਛੱਪੜਾਂ ਵਿਚ ਛੱਡੀਆਂ ਗੰਬੂਜੀਆਂ ਮੱਛੀਆਂ

ਸਿਹਤ ਕੇਂਦਰ ਕੌਲੀ ਵੱਲੋਂ ਮਲੇਰੀਆ ਮੱਛਰਾਂ ਦੇ ਲਾਰਵੇ ਦੇ ਖਾਤਮੇ ਲਈ ਛੱਪੜਾਂ ਵਿਚ ਛੱਡੀਆਂ ਗੰਬੂਜੀਆਂ ਮੱਛੀਆਂ
ਗੰਬੂਜੀਆ ਮੱਛੀਆਂ ਦੀ ਫੋਜ ਕਰੇਗੀ ਮੱਛਰਾਂ ਦੇ ਲਾਰਵੇ ਦਾ ਖਾਤਮਾ : ਐਸਐਮਓ ਡਾ: ਨਾਗਰਾ
ਪਟਿਆਲਾ, 25 ਜੂਨ ( ) ਸਿਵਲ ਸਰਜਨ ਪਟਿਆਲਾ ਡਾ: ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਮਲੇਰੀਆਂ ਬਿਮਾਰੀ ਫੈਲਾਉਣ ਵਾਲੇ ਮੱਛਰਾਂ ਦੇ ਲਾਰਵੇ ਦੇ ਖਾਤਮੇ ਲਈ ਸਿਹਤ ਵਿਭਾਗ ਦੀ ਟੀਮ ਵੱਲੋਂ ਅਧੀਨ ਆਉਂਦੇ ਪਿੰਡਾਂ ਦੇ ਛੱਪੜਾਂ ਵਿੱਚ ਗੰਬੂਜ਼ੀਆਂ ਮੱਛੀਆਂ ਛੱਡੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਮਲੇਰੀਏ ਅਤੇ ਡੇਂਗੂ ਅਤੇ ਮਲਰੀਆ ਮੱਛਰਾਂ ਦੇ ਸੀਜਨ ਦੇ ਚਲਦਿਆਂ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਦੇ ਲਈ ਪਿੰਡ ਬੀੜ ਕੌਲੀ, ਰਾਏਪੁਰ, ਜਲਾਲਪੁਰ, ਹਸਨਪੁਰ, ਹਰਦਾਸਪੁਰ, ਧਰੇੜੀ ਜੱਟਾਂ, ਮੁਰਾਦਪੁਰ, ਬਹਾਦਰਗੜ੍ਹ ਸਮੇਤ 3 ਦਰਜ਼ਨ ਦੇ ਕਰੀਬ ਪਿੰਡਾਂ ਦੇ ਛੱਪੜਾ ਵਿਚ ਗੰਬੂਜੀਆਂ ਮੱਛੀਆਂ ਛੱਡੀਆ ਗਈਆਂ। ਇਹਨਾਂ ਛੱਪੜਾ ਵਿੱਚੋ ਪਸ਼ੂ ਪੰਛੀ ਵੀ ਪਾਣੀ ਪੀਂਦੇ ਹਨ। ਇਸ ਲਈ ਮੱਛਰਾਂ ਦੇ ਖਾਤਮੇ ਲਈ ਇਹ ਇੱਕ ਵਾਤਾਵਰਣ ਅਨੁਕੂਲ ਤਰੀਕਾ ਹੈ ਅਤੇ ਕਿਸੇ ਪ੍ਰਕਾਰ ਦੀ ਕੈਮੀਕਲ ਜਾਂ ਇਨਸੈਕਟੀਸਾਇਡ ਦਵਾਈ ਦੀ ਲੋੜ ਨਹੀ ਪੈਂਦੀ। ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਛੋਟੀ ਜਿਹੀ ਗੰਬੂਜੀਆਂ ਮੱਛੀ ਮੱਛਰਾ ਦੇ ਲਾਰਵੇ ਦਾ ਖਾਤਮਾ ਕਰਦੀ ਹੈ। ਇਹ ਪੁੰਗ ਤੋਂ ਛੇ ਮਹੀਨੇ ਵਿਚ ਮੱਛਲੀ ਬਣ ਕੇ ਤਿਆਰ ਹੋ ਕੇ ਲਾਰਵੇ ਨੂੰ ਖਾਣ ਦੇ ਯੋਗ ਹੋ ਜਾਂਦੀ ਹੈ।ਇਸ ਮੱਛਲੀ ਦਾ ਅਕਾਰ ਪੰਜ ਤੋ ਸੱਤ ਸੈਂਟੀ ਮੀਟਰ ਹੁੰਦਾ ਹੈ ਅਤੇ ਇਕ ਪੂਰੀ ਤਿਆਰ ਮੱਛਲੀ ਇਕ ਦਿਨ ਵਿਚ 100 ਤੋ 300 ਤੱਕ ਮੱਛਰਾ ਦਾ ਲਾਰਵਾ ਖਾ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਕੇਂਦਰ ਕੌਲੀ ਅਧੀਨ ਪੈਂਦੇ ਪਿੰਡਾਂ ਦੇ ਰਹਿੰਦੇ ਹੋਰਨਾਂ ਛੱਪੜਾਂ ਦੇ ਵਿੱਚ ਵੀ ਜਲਦ ਗੰਬੂਜ਼ੀਆਂ ਮੱਛੀਆਂ ਛੱਡੀਆਂ ਜਾਣਗੀਆਂ।ਇੱਕ ਮਾਦਾ ਮੱਛੀ ਆਪਣੀ ਪੂਰੀ ਜਿੰਦਗੀ ਵਿਚ 900 ਤੋ 1200 ਤੱਕ ਬੱਚੇ ਪੈਦਾ ਕਰ ਸਕਦੀ ਹੈ। ਇਸ ਮੌਕੇ ਐਸਆਈ ਮਨੋਜ਼ ਕੁਮਾਰ, ਮਲਟੀਪਰਜ਼ ਵਰਕਰ ਦੀਪ ਸਿੰਘ, ਗੁਰਤੇਜ਼ ਸਿੰਘ, ਜਗਤਾਰ ਸਿੰਘ, ਤਰਨਦੀਪ ਸਿੰਘ, ਗੁਰਜੰਟ ਸਿੰਘ, ਐਲਟੀ ਪਰਮਿੰਦਰ ਸਿੰਘ, ਵਿਨੋਦ ਕੁਮਾਰ, ਕਮਲਪ੍ਰੀਤ ਸਿੰਘ ਸਮੇਤ ਸਿਹਤ ਸਟਾਫ ਵੱਲੋਂ ਆਪਣੇ ਆਪਣੇ ਏਰੀਏ ਦੇ ਛੱਪੜਾਂ ਦੇ ਵਿੱਚ ਗੰਬੂਜ਼ੀਆਂ ਮੱਛੀਆਂ ਛੱਡੀਆਂ ਗਈਆਂ।
