ਆਫ਼ਤ ਕੈਸੀ ਹੈ, ਦੀ ਨਹੀਂ, ਸਗੋਂ ਜਾਨਾਂ ਬਚਾਉਣ ਦੀ ਟ੍ਰੇਨਿੰਗ ਜ਼ਰੂਰ

ਦੁਆਰਾ: Punjab Bani ਪ੍ਰਕਾਸ਼ਿਤ :Tuesday, 25 June, 2024, 05:18 PM

ਆਫ਼ਤ ਕੈਸੀ ਹੈ, ਦੀ ਨਹੀਂ, ਸਗੋਂ ਜਾਨਾਂ ਬਚਾਉਣ ਦੀ ਟ੍ਰੇਨਿੰਗ ਜ਼ਰੂਰ
2000 ਵਿੱਚ ਮੈਨੂੰ ਨਵੀਂ ਦਿੱਲੀ ਵਿਖੇ ਡਿਜ਼ਾਸਟਰ ਮੈਨੇਜਮੈਂਟ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਅਤੇ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੇ ਪੰਜ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਵਿਖੇ ਜਾਣ ਦਾ ਅਵਸਰ ਮਿਲਿਆ ਸੀ। ਆਰਮੀ ਅਤੇ ਐਨ ਡੀ ਆਰ ਐਫ ਦੇ ਵਿਸ਼ੇਸ਼ ਟ੍ਰੇਨਰ ਟਰੇਨਿੰਗ ਦੇ ਰਹੇ ਸਨ ਕਿ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਕਾਰਨ ਹਜ਼ਾਰਾਂ ਲੱਖਾਂ ਲੋਕ ਬੇਮੌਤ ਮਰਦੇ ਹਨ ਕਿਉਂਕਿ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਪੁਲਿਸ ਫੈਕਟਰੀ ਕਰਮਚਾਰੀਆਂ ਐਨ ਐਸ ਐਸ ਵੰਲਟੀਅਰਾਂ ਐਨ ਸੀ ਸੀ ਕੈਡਿਟਸ ਨੂੰ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਨਾ ਮਾਤਰ ਵੀ ਨਹੀਂ ਹੁੰਦੀ। ਜਦਕਿ ਸਿਖਿਆ ਸੰਸਥਾਵਾਂ ਵਿਖ਼ੇ ਵਿਦਿਆਰਥੀਆਂ, ਅਧਿਆਪਕਾਂ, ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ ਆਪਣੀਆਂ ਅਤੇ ਦੂਸਰਿਆਂ ਦੀਆਂ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਲਗਾਤਾਰ ਦੇਣੀ ਚਾਹੀਦੀ ਹੈ ਜਿਵੇਂ ਅਮਰੀਕਾ ਇੰਗਲੈਂਡ ਆਸਟਰੇਲੀਆ ਕੇਨੇਡਾ ਜਾਪਾਨ ਅਤੇ ਅਨੇਕਾਂ ਦੇਸ਼ਾਂ ਵਿੱਚ ਵਿਦਿਆਰਥੀਆਂ ਨੂੰ ਨਿਰੰਤਰ ਟਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਕੇ, ਹਰੇਕ ਵਿਦਿਆਰਥੀ ਕਰਮਚਾਰੀ ਅਤੇ ਨਾਗਰਿਕ ਨੂੰ ਆਪਦਾ ਪ੍ਰਬੰਧਕ, ਸਿਵਲ ਡਿਫੈਂਸ, ਫ਼ਸਟ ਏਡ, ਸੀ ਪੀ ਆਰ ਅਤੇ ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ ਕਰਨ ਲਈ ਤਿਆਰ ਕੀਤਾ ਜਾਂਦਾ ਹੈ। ਵਿਸ਼ਾ ਮਾਹਿਰਾਂ ਵਲੋਂ ਤਰਾਂ ਤਰਾਂ ਦੀਆਂ ਵੀਡੀਓਜ਼ ਰਾਹੀਂ ਦੁਨੀਆਂ ਵਿੱਚ ਆਈਆਂ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ। ਐਟਮੀ ਰਸਾਇਣਕ ਹਾਈਡ੍ਰੋਜਨ ਨਾਈਟ੍ਰੋਜਨ ਬੰਬਾਂ ਮਿਜ਼ਾਇਲਾਂ ਹਵਾਈਂ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ ਜਿਸ ਨੂੰ ਸੁਣ ਸੁਣ ਕੇ, ਟਰੇਨਿੰਗ ਲੈਣ ਆਏ ਵਿਦਿਆਰਥੀ, ਅਧਿਆਪਕ ਪੁਲਿਸ ਜਵਾਨ, ਐਨ ਐਸ ਐਸ ਵੰਲਟੀਅਰ, ਐਨ ਸੀ ਸੀ ਕੈਡਿਟਸ ਅਤੇ ਅਸੀਂ ਰੈੱਡ ਕਰਾਸ ਸੈਂਟ ਜੌਹਨ ਐਂਬੂਲੈਂਸ ਬਰੀਗੇਡ ਫ਼ਸਟ ਏਡ ਟ੍ਰੇਨਰ ਸੂਸਤ ਹੋ ਰਹੇ ਸੀ। ਕਿਉਂਕਿ ਉਨ੍ਹਾਂ ਨੂੰ ਇਹ ਸਾਰੀਆਂ ਵੀਡੀਓ ਉਤਸ਼ਾਹਿਤ ਨਹੀਂ ਕਰ ਰਹੀਆਂ ਸਨ। ਹੜਾਂ ਸੁਨਾਮੀਆਂ ਦੌਰਾਨ ਕਿਵੇਂ ਪਾਣੀ ਤਬਾਹੀ ਕਰਦੇ ਹਨ, ਭੁਚਾਲ ਦੌਰਾਨ ਕਿਵੇਂ ਇਮਾਰਤਾਂ ਡਿਗਦੀਆਂ ਹਨ, ਅਜਿਹੇ ਦ੍ਰਿਸ਼ ਦਿਖਾਏ ਜਾ ਰਹੇ ਹਨ। ਤਾਂ ਉਥੇ ਬੈਠੇ ਕਰਨਲ ਸਾਹਿਬ ਨੇ ਹਾਲਾਤਾਂ ਨੂੰ ਸਮਝਦੇ ਹੋਏ, ਟਰੇਨਿੰਗ ਦੇਣ ਵਾਲੇ ਅਧਿਕਾਰੀ ਨੂੰ ਕਿਹਾ ਕਿ ਜਵਾਨ, ਇਹ ਜੋਂ ਨੋਜਵਾਨ ਅਤੇ ਦੂਸਰੇ ਅਫ਼ਸਰ ਇਥੇ ਬੈਠੇ ਹਨ, ਇਹ ਆਮ ਨਾਗਰਿਕ ਕਰਮਚਾਰੀ ਹਨ, ਇਨਾਂ ਨੇ ਕੀ ਲੈਣਾ ਕਿ ਐਟਮੀ ਨਾਈਟਰੋਜਨ ਹਾਈਡ੍ਰੋਜਨ ਬੰਬ,‌ਕਿਤਨੀ ਤਰਾਂ ਦੇ ਹਨ, ਕਿਵੇਂ ਧਰਤੀ ਤੇ ਡਿੱਗਦੇ, ਕਿਤਨੇ ਡੂੰਘੇ ਤਬਾਹੀ ਕਰਦੇ ਜਾ ਸੁਨਾਮੀਆ ਭੁਚਾਲ, ਹੜ੍ਹ, ਕਿਵੇਂ ਅਤੇ ਕਿਉਂ ਆਉਦੇ, ਇਨ੍ਹਾਂ ਨੂੰ ਤਾਂ ਇਹ ਦੱਸੋ ਕਿ ਭੁਚਾਲ ਦਾ ਸੁਨਾਮੀ ਜਾ ਹੜ੍ਹ ਆਉਣ, ਜਾ ਕਿਸੇ ਵੀ ਕੁਦਰਤੀ ਜਾਂ ਮਨੁੱਖੀ ਆਫ਼ਤ ਆਉਣ ਮਗਰੋਂ ਇਨ੍ਹਾਂ ਨੇ ਕੀਮਤੀ ਜਾਨਾਂ ਬਚਾਉਣ ਲਈ, ਪੀੜਤਾਂ ਨੂੰ ਮੱਲਵਿਆ, ਗੈਸਾਂ ਅੱਗਾਂ ਧੂੰਏਂ ਵਿਚੋਂ ਬਾਹਰ ਰੈਸਕਿਯੂ ਕਰਦੇ ਹੋਏ ਆਪਣੀ ਅਤੇ ਪੀੜਤਾਂ ਦੀ ਜਾਨਾ ਕਿਵੇਂ ਬਚਾਉਣੀਆਂ ਹਨ। ਰੈਸਕਿਯੂ ਕੀਤੇ ਇਨਸਾਨ ਨੂੰ ਮਰਨ ਤੋਂ ਬਚਾਉਣ ਲਈ ਰਿਕਵਰੀ ਪੁਜੀਸ਼ਨ ਵੈਂਟੀਲੇਟਰ ਪੋਜੀਸਨ ਵਿੱਚ ਕਿਵੇਂ ਰਖਣਾ ਹੈ, ਫ਼ਸਟ ਏਡ ਦੀ ਏ ਬੀ ਸੀ ਕਿਵੇਂ ਕਰਨੀ ਹੈ। ਅਚਾਨਕ ਦਿਲ ਦੇ ਦੌਰੇ ਅਨਜਾਇਨਾ ਕਾਰਡੀਅਕ ਅਰੈਸਟ ਬੇਹੋਸ਼ੀ ਸਦਮੇਂ ਸਮੇਂ ਕੀ ਕਰਨਾ ਚਾਹੀਦਾ ਹੈ ਜਾਂ ਜੇਕਰ ਦਿਲ ਸਾਹ ਕਿਰਿਆ ਬੰਦ ਹਨ ਤਾਂ ਸੀ ਪੀ ਆਰ ਜਾਂ ਵੈਟੀਲੈਟਰ ਬਣਾਉਟੀ ਸਾਹ ਕਿਰਿਆ ਕਿਵੇਂ ਕਰਨੀ ਹੈ। ਫੇਰ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਦਸਿਆ ਜਾਵੇ ਕਿ ਅਚਾਨਕ ਹੋਣ ਵਾਲੀਆਂ ਮੌਤਾਂ ਦੇ ਕੀ ਕਾਰਨ ਹਨ, ਐਮਰਜੈਂਸੀ ਸਮੇਂ ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ, ਉਚ ਅਧਿਕਾਰੀਆਂ, ਸਬੰਧਤ ਹਸਪਤਾਲਾਂ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਕਿਵੇਂ ਇਤਲਾਹ ਦਿੱਤੀ ਜਾਵੇ। ਐਮਰਜੈਂਸੀ ਤੋਂ ਪਹਿਲਾਂ, ਐਮਰਜੈਂਸੀ ਲਈ ਤਿਆਰ ਹੋਣ ਲਈ, 10/11 ਪ੍ਰਕਾਰ ਦੀਆਂ ਟੀਮਾਂ ਜਿਵੇਂ ਖ਼ਤਰੇ ਦਾ ਸਾਇਰਨ ਬਜਾਉਣਾ, ਸੱਭ ਦਾ ਅਸੈਂਬਲੀ ਪੁਆਇੰਟ ਤੇ ਇਕਠੇ ਹੋਣਾ, ਸੱਭ ਦੀ ਗਿਣਤੀ ਕਰਨੀ, ਕਿਤਨੇ ਲੋਕ ਬੱਚੇ ਇਸਤਰੀਆਂ ਬਜ਼ੁਰਗ ਅੰਦਰ ਹੀ ਫ਼ਸੇ ਹੋਏ ਹਨ। ਪੀੜਤਾਂ ਨੂੰ ਫ਼ਸਟ ਏਡ ਦੇਣਾ, ਅੱਗਾਂ ਬੁਝਾਉਣ ਲਈ ਕੋਸ਼ਿਸ਼ਾਂ ਕਰਨੀਆਂ। ਪੀੜਤਾਂ ਬੇਹੋਸ਼ ਨੂੰ ਰੈਸਕਿਯੂ ਕਰਨ ਵਾਲੀ ਟੀਮਾਂ ਕਿਵੇਂ ਘਟਨਾ ਵਾਲੀ ਥਾਂ ਇਮਾਰਤਾਂ ਦੇ ਅੰਦਰ ਜਾਣ, ਘਟਨਾ ਦੀ ਜਾਣਕਾਰੀ ਦੇਣ ਵਾਲੇ ਪੁਲਿਸ ਫਾਇਰ ਬ੍ਰਿਗੇਡ ਐਂਬੂਲੈਂਸਾਂ ਹਸਪਤਾਲਾਂ, ਜ਼ਿਲਾ ਪ੍ਰਸ਼ਾਸਨ, ਆਪਣੇ ਖੇਤਰ ਦੇ ਲੋਕਾਂ, ਪੀੜਤਾਂ ਦੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦੇਣ, ਪੀੜਤਾਂ ਦੀ ਲਿਸਟਾਂ ਪੂਰੇ ਪਤੇ ਅਤੇ ਵੇਰਵੇ ਤਿਆਰ ਕਰਨ, ਪੀੜਤਾਂ ਦੀ ਗਿਣਤੀ ਵੱਧ ਹੋਣ ਤੇ, ਸੀਰੀਅਸ ਪੀੜਤਾਂ ਨੂੰ ਪਹਿਲਾਂ ਟਰਾਂਸਪੋਰਟ ਕਰਨ, ਖੇਤਰ ਨੂੰ ਚੋਰਾਂ ਅਤੇ ਲੁਟੇਰਿਆਂ ਤੋਂ ਬਚਾਉਣ ਲਈ ਆਪਣੀ ਟੀਮ ਮੈਂਬਰਾਂ ਦੀ ਡਿਊਟੀ ਲਗਾਉਣਾ ਆਦਿ। ਉਸ ਕਰਨਲ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਫੇਰ ਪ੍ਰੇਕਟਿਕਲ, ਟਰੇਨਿੰਗਾਂ, ਕਰਵਾਈਆਂ ਗਈਆਂ ਸਨ ਤਿਕੋਨੀ ਪੱਟੀਆਂ ਫੱਟੀਆਂ ਸਟਰੈਚਰਾਂ ਦੀ ਵਰਤੋਂ ਕਿਵੇਂ ਕਰੀਏ। ਕਿ ਕਿਸੇ ਵੀ ਕੁਦਰਤੀ ਜਾਂ ਮਨੁੱਖੀ ਆਫ਼ਤ, ਆਵਾਜਾਈ ਹਾਦਸਿਆਂ, ਦੰਗਿਆਂ, ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕੱਟ ਜਾ ਕਰੰਟ ਸਮੇਂ ਬਚਾਓ ਮਦਦ ਫ਼ਸਟ ਏਡ ਦੀ ਟਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਕਰਵਾਈਆਂ ਗਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਆਰਮੀ ਐਨ ਡੀ ਆਰ ਐਫ ਅਤੇ ਫਾਇਰ ਬ੍ਰਿਗੇਡ ਡਾਕਟਰਾਂ ਨਰਸਾਂ ਪੁਲਿਸ ਵਲੋਂ ਵੀ ਆਫਤਾਵਾਂ ਸਮੇਂ ਪੀੜਤਾਂ ਨੂੰ ਬਚਾਉਣ ਅਤੇ ਪ੍ਰਾਪਰਟੀਆਂ ਦੀ ਸੁਰੱਖਿਆ ਬਚਾਉ ਲਈ ਆਪਣੇ ਕੰਮ ਕਾਜ਼ ਵੰਡਕੇ ਸੇਵਾ ਸੰਭਾਲ ਕਰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਫੈਕਟਰੀਆਂ ਪੁਲਿਸ ਵਿਭਾਗ ਵਿਖੇ ਹਰ ਪ੍ਰਕਾਰ ਦੀ ਸੇਫਟੀ ਬਚਾਓ ਮਦਦ ਰੈਸਕਿਯੂ ਟਰਾਂਸਪੋਰਟ ਫ਼ਸਟ ਏਡ ਸੀ ਪੀ ਆਰ ਜ਼ਖਮੀਆਂ ਦੀ ਸੇਵਾ ਸੰਭਾਲ ਫਾਇਰ ਸੇਫਟੀ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਪਰ ਫੇਰ ਕੰਮ ਵੰਡ ਦਿੱਤੇ ਜਾਂਦੇ ਹਨ। ਜੇਕਰ ਸਕੂਲ ਪੱਧਰ ਤੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਬੱਚੇ ਨੋਜਵਾਨ ਹਮੇਸ਼ਾ ਲਈ ਮਦਦਗਾਰ ਦੋਸਤ ਬਣ ਸਕਦੇ ਹਨ। ਨਹੀਂ ਤਾਂ ਸੰਕਟ ਸਮੇਂ ਉਹ ਪੁਲਿਸ ਐਂਬੂਲੈਂਸ ਫਾਇਰ ਬ੍ਰਿਗੇਡ ਐਨ ਡੀ ਆਰ ਐਫ ਨੂੰ ਉਡੀਕਦੇ ਰਹਿੰਦੇ ਹਨ ਅਤੇ ਜਦੋਂ ਤੱਕ ਇਹ ਸੱਭ ਤਬਾਹ ਬਰਬਾਦ ਹੋ ਜਾਂਦੇ ਹਨ।