ਨੀਟ : ਸੀਬੀਆਈ ਦੀ ਟੀਮ ਬਿਹਾਰ ਦੇ ਦਫਤਰ ਵਿਖੇ ਪੁੱਜੀ

ਦੁਆਰਾ: Punjab Bani ਪ੍ਰਕਾਸ਼ਿਤ :Monday, 24 June, 2024, 06:30 PM

ਨੀਟ : ਸੀਬੀਆਈ ਦੀ ਟੀਮ ਬਿਹਾਰ ਦੇ ਦਫਤਰ ਵਿਖੇ ਪੁੱਜੀ
ਪਟਨਾ, 24 ਜੂਨ
ਕੌਮੀ ਯੋਗਤਾ-ਕਮ-ਦਾਖਲਾ ਪ੍ਰੀਖਿਆ-ਅੰਡਰ ਗ੍ਰੈਜੂਏਟ 2024 (ਨੀਟ-ਯੂਜੀ) ਵਿੱਚ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਦੇ ਸਬੰਧ ਵਿੱਚ ਦਿੱਲੀ ਤੋਂ ਸੀਬੀਆਈ ਦੀ ਟੀਮ ਅੱਜ ਬਿਹਾਰ ਪੁਲੀਸ ਦੇ ਆਰਥਿਕ ਅਪਰਾਧ ਯੂਨਿਟ (ਈਓਯੂ) ਦਫ਼ਤਰ ਪਹੁੰਚੀ। ਆਰਥਿਕ ਅਪਰਾਧ ਯੂਨਿਟ ਨੇ ਇਸ ਮਾਮਲੇ ਵਿੱਚ ਹੁਣ ਤੱਕ 18 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਤੱਕ ਕੇਂਦਰ ਨੇ ਮਾਮਲੇ ਦੀ ਸੀਬੀਆਈ ਜਾਂਚ ਦੇ ਹੁਕਮ ਨਹੀਂ ਦਿੱਤੇ, ਉਦੋਂ ਤੱਕ ਈਓਯੂ ਹੀ ਇਸ ਦੀ ਜਾਂਚ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ, ‘ਸੀਬੀਆਈ ਅਧਿਕਾਰੀ ਇਸ ਮਾਮਲੇ ਵਿੱਚ ਈਓਯੂ ਤੋਂ ਸਬੂਤ ਇਕੱਠੇ ਕਰ ਰਹੇ ਹਨ।’