Breaking News ਹਾਦਸਾ : ਸ਼ਰਧਾਂਲੂਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 9 ਦੀ ਮੌਤ ਤੇ ਕਈ ਜ਼ਖਮੀਆਪ ਪਾਰਟੀ ਨੇ ਸਵਾ ਦੋ ਸਾਲ ਦੇ ਸਮੇ ਵਿੱਚ ਜਿਤਿਆ ਲੋਕਾਂ ਦਾ ਦਿਲ : ਭਗਵੰਤ ਮਾਨਪ੍ਰਨੀਤ ਕੌਰ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੇ ਚਾਰ ਵਿਦਿਆਰਥੀਆਂ ਦੀ ਸੜਕ ਹਾਦਸੇ ਵਿੱਚ ਮੌਤ ’ਤੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀਜੀਪੀ ਤੋਂ ਮੰਗੀ ਰਿਪੋਰਟਲੋਕ ਸਭਾ ਚੋਣਾਂ ਦੌਰਾਨ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਦੂਜੀ ਰਿਹਰਸਲ 19 ਮਈ ਨੂੰ ਹੋਵੇਗੀ: ਜ਼ਿਲ੍ਹਾ ਚੋਣ ਅਫ਼ਸਰਜਨਰਲ ਅਬਜਰਵਰ ਦਿਨੇਸ਼ਨ ਐਚ. ਵੱਲੋਂ ਲਹਿਰਾ ਅਤੇ ਖਨੌਰੀ ਵਿਖੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਅਧੀਨ ਕਰਵਾਈ ਸਾਈਕਲ ਰੈਲੀਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ: ਬੀਬਾ ਜੈ ਇੰਦਰ ਕੌਰ

ਸ਼ਹੀਦੀ ਸ਼ਤਾਬਦੀ ਸਮੇਂ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮਹਾਨ ਗੁਰਮਤਿ ਸਮਾਗਮ ਹੋਏ

ਦੁਆਰਾ: News ਪ੍ਰਕਾਸ਼ਿਤ :Monday, 13 March, 2023, 08:46 PM

ਯਾਦਗਾਰੀ ਸਿੱਕੇ ਤੇ ਕਿਤਾਬਾਂ ਜਾਰੀ ਕੀਤੀਆਂ

ਸਮੂਹ ਜਥੇਬੰਦੀਆਂ ਦਾ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਵੱਲੋਂ ਸਨਮਾਨ

ਅੰਮ੍ਰਿਤਸਰ:- 13 ਮਾਰਚ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਦੇ ਤੀਜੇ ਪੜ੍ਹਾ ਦਾ ਸਮਾਗਮ ਅੱਜ ਛਾਉਣੀ ਬੁੱਢਾ ਦਲ ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮਹਾਨ ਗੁਰਮਤਿ ਸਮਾਗਮ ਹੋਏ ਜਿਸ ਵਿਚ ਸ਼੍ਰੋਮਣੀ ਕਮੇਟੀ, ਦਿਲੀ ਕਮੇਟੀ, ਗੁ: ਬੋਰਡ ਹਜ਼ੂਰ ਸਾਹਿਬ ਅਤੇ ਵੱਡੀ ਗਿਣਤੀ ਸਿੱਖ ਸੰਪਰਦਾਵਾਂ, ਸੰਸਥਾਵਾਂ ਨਿਹੰਗ ਸਿੰਘ ਦਲਾਂ ਨੇ ਵੱਧ ਚੜ੍ਹ ਕੇ ਹਾਜ਼ਰੀ ਭਰੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਬੁੱਢਾ ਦਲ ਦੇ ਚੌਥੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਛੇਵੇਂ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਦੇ ਦੌੋ ਚਰਾਹਿਆਂ ਵਿਚ ਵਿਸ਼ੇਸ਼ ਘੋੜ ਸਵਾਰ ਬੁੱਤ ਲਗਾਏ ਹਨ, ਇਨ੍ਹਾਂ ਦਾ ਸਿੱਖ ਇਤਿਹਾਸ ਵਿਚ ਬਹੁਤ ਹੀ ਸਤਿਕਾਰ ਯੋਗ ਸਥਾਨ ਹੈ ਅਤੇ ਇਨ੍ਹਾਂ ਦੀ ਕੁਰਬਾਨੀ ਬਹੁਤ ਵੱਡੀ ਹੈ। ਜਥੇਦਾਰ ਨੇ ਕਿਹਾ ਇਨ੍ਹਾਂ ਦੀਆਂ ਘਾਲੀਆਂ ਘਾਲਾਂ ਕਾਰਨ ਹੀ ਸਿੱਖਾਂ ਦਾ ਸ਼ਾਨਾਮੱਤਾ ਇਤਿਹਾਸ ਹੈ। ਹਰ ਸਿੱਖ ਉਸ ਤੇ ਮਾਣ ਕਰਦਾ ਹੈ ਬੁੱਢਾ ਦਲ ਦੇ ਜਥੇਦਾਰ ਹੀ ਅਕਾਲ ਤਖ਼ਤ ਦੇ ਮੁਖੀ ਹੋਇਆ ਕਰਦੇ ਸਨ ਬਹੁਤ ਬਿਖੜੇ ਸਮੇਂ ਕੌਮ ਦੀ ਅਗਵਾਈ ਕੀਤੀ ਹੈ ਇਨ੍ਹਾਂ ਦਾ ਜਿਨ੍ਹਾਂ ਵੀ ਸਨਮਾਨ ਹੋਵੇ ਥੋੜਾ ਹੈ। ਬੁੱਢਾ ਦਲ ਵੱਲੋਂ ਅਕਾਲੀ ਜੀ ਦੀ ਮਨਾਈ ਗਈ ਸ਼ਤਾਬਦੀ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੋਵੇਗੀ। ਤਖ਼ਤ ਸ੍ਰੀ ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਵੱਲੋਂ ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ ਨੇ ਸੰਬੋਧਨ ਕਰਦਿਆ ਕਿਹਾ ਕਿ ਅਰਦਾਸ ਵਿਚ ਬਹੁਤ ਵੱਡੀ ਸ਼ਕਤੀ ਹੈ। ਹਰ ਸਿੱਖ ਦੀ ਅਰਦਾਸ ਅਕਾਲ ਪੁਰਖ ਸੁਣਦਾ ਤੇ ਪ੍ਰਵਾਨ ਕਰਦਾ ਹੈ। ਉਸ ਤੇ ਨਿਸ਼ਠਾ ਰੱਖਣ ਵਾਲੇ ਸੇਵਕਾਂ ਵੱਲੋਂ ਕੀਤੀ ਅਰਦਾਸ ਵਿਰਥਾ ਨਹੀਂ ਜਾਂਦੀ ਅਕਾਲੀ ਜੀ ਏਸੇ ਅਰਦਾਸ ਦੇ ਪਹਿਰੇਦਾਰ ਸਨ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਗ੍ਰੇਵਾਲ, ਦਿਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ, ਗੁਰਦੁਆਰਾ ਹਜ਼ੂਰ ਸਾਹਿਬ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਡਾ. ਪਰਮਿੰਦਰ ਸਿੰਘ ਪਸਰੀਚਾ ਵੱਲੋਂ ਸ. ਸਰਨ ਸਿੰਘ ਸੋਢੀ ਸੁਪਰੀਡੈਂਟ, ਸ. ਕਪੂਰ ਸਿੰਘ ਸਕੱਤਰ, ਸ. ਜਤਿੰਦਰ ਸਿੰਘ ਗਾਗਰੀਆ, ਸ. ਰਵਿੰਦਰ ਸਿੰਘ ਬੁਗੰਈ, ਸ. ਨਰਿੰਦਰ ਸਿੰਘ ਚਿਰਾਗੀਆ, ਸ. ਇੰਦਰਪਾਲ ਸਿੰਘ ਫੌਜੀ, ਨਾਨਕਸਰ ਸੰਪਰਦਾ ਵੱਲੋਂ ਭਾਈ ਤੇਜਿੰਦਰ ਸਿੰਘ ਜਿੰਦੂ, ਨਿਰਮਲੇ ਸੰਪਰਦਾ ਵੱਲੋਂ ਬਾਬਾ ਤੇਜਾ ਸਿੰਘ ਗੁਰੂਸਰ ਖੁਡਾ ਕੁਰਾਲਾ ਅਤੇ ਵਿਰਸਾ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਵਿਸ਼ੇਸ਼ ਤੋਰ ਤੇ ਸੰਬੌਧਨ ਕੀਤਾ। ਸਮੂਹ ਨਿਹੰਗ ਸਿੰਘਾਂ ਵੱਲੋਂ ਬਾਬਾ ਬਿਧੀਚੰਦ ਸਾਹਿਬ ਸੰਪਰਦਾ ਤਰਨਾ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਕਿਹਾ ਕਿ ਬੁੱਢਾ ਦਲ ਵੱਲੋਂ ਕੀਤੇ ਕਾਰਜ ਪ੍ਰਸ਼ੰਸਾ ਜਨਕ ਹਨ।

ਨਿਹੰਗ ਸਿੰਘਾਂ ਦੇ ਇਤਿਹਾਸ ਨੂੰ ਅੱਗੇ ਤੋਰਨ ਲਈ ਉਨ੍ਹਾਂ ਬਾਬਾ ਬਲਬੀਰ ਸਿੰਘ ਨੂੰ ਵਧਾਈ ਦਿਤੀ। ਮਿਸਲ ਸ਼ਹੀਦਾ ਤਰਨਾਦਲ ਬਾਬਾ ਬਕਾਲਾ ਦੇ ਮੁਖੀ ਬਾਬਾ ਗੱਜਣ ਸਿੰਘ ਵੱਲੋਂ ਬਾਬਾ ਗੁਰਵਿੰਦਰ ਸਿੰਘ ਨੰਗਲੀ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ ਨੇ ਸੰਬੋਧਨ ਕੀਤਾ। ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਗਿਆਨੀ ਸ਼ੇਰ ਸਿੰਘ ਅੰਬਾਲਾ, ਬਾਬਾ ਬੰਤਾ ਸਿੰਘ ਮੰੁਡਾ ਪਿੰਡ ਕਥਾਵਾਚਕ, ਡਾ. ਬੀਬੀ ਸਤਿਪ੍ਰੀਤ ਕੌਰ, ਭਾਈ ਗੁਰਪ੍ਰੀਤ ਸਿੰਘ ਲਾਡਰਾਂ ਵਾਲੇ, ਭਾਈ ਮਹਿਲ ਸਿੰਘ ਦੇ ਢਾਡੀ ਜਥਿਆਂ ਨੇ ਅਕਾਲੀ ਫੂਲਾ ਸਿੰਘ ਦੀਆਂ ਵਾਰਾਂ ਗਾ ਕੇ ਪੂਰਾ ਬੀਰ ਰੱਸ ਦਾ ਰੰਗ ਬੰਨਿਆ। ਨਿਹੰਗ ਮੇਜਰ ਸਿੰਘ, ਭਾਈ ਮਨਜੀਤ ਸਿੰਘ ਭੂਰਾ ਕੋਨਾ, ਬਾਬਾ ਅਵਤਾਰ ਸਿੰਘ ਧੂਰਕੋਟ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਬਾਬਾ ਬਲਬੀਰ ਸਿੰਘ ਅਕਾਲੀ, ਬਾਬਾ ਨਾਗਰ ਸਿੰਘ, ਬਾਬਾ ਗੁਰਚਰਨ ਸਿੰਘ ਗ੍ਰੇਵਾਲ ਜਨਰਲ ਸਕੱਤਰ ਨੇ ਸਾਂਝੇ ਤੌਰ ਤੇ ਪੰਥ ਦੇ ਪ੍ਰਸਿਧ ਸਿੱਖ ਵਿਦਵਾਨ ਸ. ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਸਬੰਧੀ ਤਿਆਰ ਕੀਤਾ “ਨਿਹੰਗ ਸਿੰਘ ਸੰਦੇਸ਼” ਰਸਾਲਾ, “ਛਾਉਣੀ ਬੁੱਢਾ ਦਲ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦਾ ਸੰਖੇਪ ਇਤਿਹਾਸ” ਅਤੇ “ਅਰਦਾਸੇ ਦੇ ਪਹਿਰੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ” ਵਿਸ਼ੇਸ਼ ਕਿਤਾਬਾਂ ਰਲੀਜ਼ ਕੀਤੀਆਂ।

ਇਸੇ ਮੰਚ ਤੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਚਾਂਦੀ ਦੇ ਯਾਦਗਾਰੀ ਸਿੱਕੇ ਬਾਬਾ ਗੱਜਣ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਨੇ ਸਾਂਝੇ ਤੌਰ ਤੇ ਰਲੀਜ਼ ਕੀਤੇ। ਭਾਈ ਅਮਨਦੀਪ ਸਿੰਘ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਅਤੇ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਆਪਣੇ ਸਾਥੀਆਂ ਸਮੇਤ ਗੁਰਬਾਣੀ ਦਾ ਰਸਭਿੰਨਾ ਮਨੋਹਰ ਕੀਰਤਨ ਕੀਤਾ। ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਨੇ ਪੁਜੀਆਂ ਸਮੂਹ ਪ੍ਰਮੁੱਖ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਤਖ਼ਤ ਸ੍ਰੀ ਹਜ਼ੂਰ ਦੇ ਜਥੇਦਾਰ ਬਾਬਾ ਕੁਲਵੰਤ ਸਿੰਘ ਵੱਲੋਂ ਪੁਜੇ ਸਿੰਘਾਂ ਨੇ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਨੂੰ ਸਨਮਾਨਤ ਕੀਤਾ। ਮੁਸਲਮਾਨ ਭਾਈਚਾਰੇ ਦੀ ਅਹਿਮਦੀਆ ਜਮਾਤ ਕਾਦੀਆ ਵੱਲੋਂ ਜਨਾਬ ਤਨਵੀਰ ਅਹਿਮਦ, ਨਸੀਨ ਖਾਂ ਅਹਿਮਦ, ਬਾਬਾ ਸੁਖਵਿੰਦਰ ਸਿੰਘ ਮਲਕਪੁਰ ਵਾਲੇ, ਬਾਬਾ ਹਰਜੀਤ ਸਿੰਘ ਮਹਿਤਾ ਚੌਂਕ, ਗਿਆਨੀ ਪ੍ਰਿਤਪਾਲ ਸਿੰਘ ਕਥਾਵਾਚਕ ਪਟਿਆਲਾ, ਬਾਬਾ ਭੁਪਿੰਦਰ ਸਿੰਘ ਪਟਿਆਲੇ ਵਾਲੇ। ਬਾਬਾ ਕਸ਼ਮੀਰ ਸਿੰਘ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਅਤੇ ਸੰਤ ਬਾਬਾ ਸੁਲੱਖਣ ਸਿੰਘ ਪੰਜਵੜ ਵਾਲਿਆਂ ਨੇ ਗੁਰੂ ਕੇ ਅਤੁੱਟ ਲੰਗਰਾਂ ਦੀ ਸੇਵਾ ਕੀਤੀ। ਸੰਤ ਬਾਬਾ ਗੁਰਦਰਸ਼ਨ ਸਿੰਘ ਨਾਨਕਸਰ ਵਾਲੇ, ਬਾਬਾ ਅਵਤਾਰ ਸਿੰਘ ਧੂਰਕੋਟ, ਬਾਬਾ ਬਲਬੀਰ ਸਿੰਘ ਮੁਛਲ, ਬਾਬਾ ਹਰਜਿੰਦਰ ਰੋਲੀ ਵਾਲੇ, ਸੰਤ ਬਾਬਾ ਅਵਤਾਰ ਸਿੰਘ ਟਿੱਬੀ ਵਾਲੇ, ਬਾਬਾ ਬਲਦੇਵ ਸਿੰਘ ਮਿਸਲ ਸ਼ਹੀਦਾਂ ਬਾਬਾ ਜੀਵਨ ਸਿੰਘ, ਸੰਤ ਜਗਜੀਤ ਸਿੰਘ ਲੋਪੋ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਜਥੇਦਾਰ ਸਤਨਾਮ ਸਿੰਘ ਖਾਪੜਖੇੜੀ, ਬਾਬਾ ਬਲਦੇਵ ਸਿੰਘ ਮੁਸਤਰਾਪੁਰ ਵਾਲੇ, ਬਾਬਾ ਹਰਜਿੰਦਰ ਸਿੰਘ ਮੁਕਤਸਰ, ਜਥੇਦਾਰ ਬਾਬਾ ਸ਼ਮਸ਼ੇਰ ਸਿੰਘ ਬਾਲੇਵਾਲ, ਬਾਬਾ ਬੀਰਾ ਸਿੰਘ ਵਡਾਲੀ, ਸ਼. ਹਰਵਿੰਦਰ ਸਿੰਘ ਖਾਲਸਾ ਬਠਿੰਡਾ, ਸ. ਮਨਜੀਤ ਸਿੰਘ ਭੋਮਾ ਧਰਮ ਪ੍ਰਚਾਰ ਕਮੇਟੀ ਦਿਲੀ, ਸੰਤ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ, ਬਾਬਾ ਬੁਧ ਸਿੰਘ ਨਿੱਕੇ ਘੁੰਮਣ ਵਾਲੇ, ਗਿਆਨੀ ਹਰਦੀਪ ਸਿੰਘ ਦਮਦਮੀ ਟਕਸਾਲ, ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਗੁਰਪਿੰਦਰ ਸਿੰਘ ਸਤਲਾਣੀ, ਸ. ਹਰਪਾਲ ਸਿੰਘ ਭਾਟੀਆ ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਮੱਧ ਪ੍ਰਦੇਸ਼। ਬਾਬਾ ਚਰਨ ਸਿੰਘ ਇੰਗਲੈਂਡ, ਭਾਈ ਮੋਹਕਮ ਸਿੰਘ, ਬਾਬਾ ਗੁਰਾਜਪਾਲ ਸਿੰਘ, ਬਾਬਾ ਹਰਦੀਪ ਸਿੰਘ, ਸ. ਗੁਰਪ੍ਰਤਾਪ ਸਿੰਘ ਟਿੱਕਾ, ਡੇਰਾ ਬਾਬਾ ਮਹਾਰਾਜ ਸਿੰਘ, ਭਾਈ ਚੜ੍ਹਤ ਸਿੰਘ ਸਿੱਖ ਸਟੇਟ ਫੈਡਰੇਸ਼ਨ, ਬਾਬਾ ਸੁੱਖਾ ਸਿੰਘ ਖਿਆਲੇ ਵਾਲੇ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਬਾਬਾ ਬਲਵਿੰਦਰ ਸਿੰਘ ਰੋਡੇ, ਬਾਬਾ ਨੰਦ ਸਿੰਘ ਮੁੰਡਾ ਪਿੰਡ, ਬੀਬੀ ਪਰਮਜੀਤ ਕੌਰ ਪਿੰਕੀ, ਬਾਬਾ ਸੁਖਵਿੰਦਰ ਸਿੰਘ ਮੌਰ, ਗਿਆਨੀ ਭਗਵਾਨ ਸਿੰਘ ਜੌਹਲ ਨੇ ਇਤਿਹਾਸਕ ਪੱਖ ਤੋਂ ਸਟੇਜ ਦੀ ਸੇਵਾ ਬਾਖੂਬੀ ਨਿਭਾਈ।



Scroll to Top