ਅਦਾਲਤ ਵਿਚ ਵਿਗੜੀ ਅਰਵਿੰਦ ਕੇਜਰੀ ਦੀ ਸਿਹਤ ਦੇ ਬਾਵਜੂਦ ਸੀ. ਬੀ. ਆਈ. ਲੈ ਗਈ
ਦੁਆਰਾ: Punjab Bani ਪ੍ਰਕਾਸ਼ਿਤ :Wednesday, 26 June, 2024, 04:36 PM

ਅਦਾਲਤ ਵਿਚ ਵਿਗੜੀ ਅਰਵਿੰਦ ਕੇਜਰੀ ਦੀ ਸਿਹਤ ਦੇ ਬਾਵਜੂਦ ਸੀ. ਬੀ. ਆਈ. ਲੈ ਗਈ
ਨਵੀਂ ਦਿੱਲੀ: ਮਨੀ ਲਾਂਡਰਿੰਗ ਮਾਮਲੇ ਵਿਚ ਜੇਲ ਵਿਚ ਬੰਦ ਅਰਵਿੰਦ ਕੇਜਰੀਵਾਲ ਦੀ ੱਜ ਰਾਊਸ ਐਵੇਨਿਊ ਕੋਰਟ ਵਿੱਚ ਅਚਾਨਕ ਤਬੀਅਤ ਵਿਗੜ ਗਈ ਕਿਉਂਕਿ ਉਨ੍ਹਾਂ ਦਾ ਸ਼ੂਗਰ ਲੈਵਲ ਕਾਫੀ ਘੱਟ ਹੋ ਗਿਆ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸੀ. ਬੀ. ਆਈ. ਵਲੋਂ ਦੂਜੇ ਕਮਰੇ ਵਿਚ ਲਿਜਾਇਆ ਗਿਆ।ਸੀ. ਬੀ. ਆਈ. ਨੇ ਅਦਾਲਤ ਤੋਂ ਮੁੱਖ ਮੰਤਰੀ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਦੀ ਮੰਗ ਕੀਤੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ। ਇਸ ਦੌਰਾਨ ਕੇਜਰੀਵਾਲ ਦੇ ਵਕੀਲ ਵਿਕਰਮ ਚੌਧਰੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਉਨ੍ਹਾਂ ਨੇ ਇਸ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਕਈ ਦਲੀਲਾਂ ਵੀ ਦਿੱਤੀਆਂ ਪਰ ਅਦਾਲਤ ਵਿਚ ਉਸ ਦੀ ਕੋਈ ਵੀ ਦਲੀਲ ਨਹੀਂ ਮੰਨੀ ਗਈ।
