ਸ਼ਹਿਰ ਦੇ ਹੋਟਲ ਤੇ ਢਾਬਿਆਂ ਵਾਲਿਆਂ ਨੂੰ ਗਿੱਲੇ ਤੇ ਸੁੱਕੇ ਕੂੜੇ ਬਾਰੇ ਕੀਤਾ ਜਾਗਰੂਕ

ਸ਼ਹਿਰ ਦੇ ਹੋਟਲ ਤੇ ਢਾਬਿਆਂ ਵਾਲਿਆਂ ਨੂੰ ਗਿੱਲੇ ਤੇ ਸੁੱਕੇ ਕੂੜੇ ਬਾਰੇ ਕੀਤਾ ਜਾਗਰੂਕ
-ਸੋਲਿਡ ਵੇਸਟ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
ਪਟਿਆਲਾ, 25 ਜੂਨ : ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਹੋਟਲ, ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਕੂੜੇ ਨੂੰ ਵੱਖ-ਵੱਖ ਕਰਨ ਅਤੇ ਪਲਾਸਟਿਕ ਅਤੇ ਡਿਸਪੋਜ਼ੇਬਲਾਂ ਨੂੰ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ। ਇਸ ਸਬੰਧ ਵਿੱਚ ਨਗਰ ਨਿਗਮ ਪਟਿਆਲਾ ਦੇ ਚੀਫ਼ ਸੈਨੇਟਰੀ ਸੰਜੀਵ ਕੁਮਾਰ ਅਤੇ ਏਰੀਆ ਇੰਸਪੈਕਟਰ ਰਾਜੇਸ਼ ਕੁਮਾਰ ਟੀਮ ਦਾ ਗਠਨ ਕਰਕੇ ਚੈਕਿੰਗ ਕੀਤੀ ਗਈ। ਇਸ ਦੌਰਾ ਜਿਨ੍ਹਾਂ ਅਦਾਰਿਆਂ ਸੋਲਿਡ ਵੇਸਟ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ, ਉਨ੍ਹਾਂ ਦੇ ਚਲਾਨ ਕੱਟੇ ਗਏ।
ਇਸ ਸਬੰਧ ਵਿੱਚ ਏਰੀਆ ਇੰਸਪੈਕਟਰ ਵੱਲੋਂ ਸਖ਼ਤ ਹਦਾਇਤ ਕੀਤੀ ਗਈ ਕਿ ਸਿੰਗਲ ਯੂਜ਼ ਪਲਾਸਟਿਕ ਸਿਹਤ ਅਤੇ ਵਰਤਣ ਲਈ ਬੇਹੱਦ ਘਾਤਕ ਹੈ ਇਸ ਲਈ ਸਰਕਾਰ ਵੱਲੋਂ ਇਸ ਉੱਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਦਾ ਉਤਪਾਦਨ, ਸਟੋਰੇਜ, ਵੇਚਣ ਅਤੇ ਵਰਤੋਂ ਕਰਨ ਵਾਲੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿੱਚ ਚੀਫ਼ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ ਨੇ ਕਿਹਾ ਕੂੜੇ ਦਾ ਖ਼ਾਤਮਾ ਕਰਨਾ ਹੈ ਤਾਂ ਇਸ ਨੂੰ ਦੋ ਡਸਬਿਨ ਵਿੱਚ ਗਿੱਲੇ ਅਤੇ ਸੁੱਕੇ ਰੂਪ ਵਿੱਚ ਵੰਡ ਕਰਕੇ ਰੱਖਿਆ ਜਾਵੇ। ਇਸ ਮੌਕੇ ਆ.ਈ.ਸੀ ਐਕਸਪਰਟ ਅਮਨਦੀਪ ਸੇਖੋਂ ਸਮੇਤ ਟੀਮ ਹਾਜ਼ਰ ਸਨ।
