ਅੱਤਵਾਦੀ ਹਮਲੇ ਦੌਰਾਨ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਮਾਰੇ ਗਏ ਪੰਜ ਫ਼ੌਜੀ, 22 ਅੱਤਵਾਦੀ ਫੜੇ

ਅੱਤਵਾਦੀ ਹਮਲੇ ਦੌਰਾਨ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ’ਚ ਮਾਰੇ ਗਏ ਪੰਜ ਫ਼ੌਜੀ, 22 ਅੱਤਵਾਦੀ ਫੜੇ
ਇਸਲਾਮਾਬਾਦ : ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਵਿਚ ਅੱਤਵਾਦੀ ਹਮਲੇ ਵਿਚ ਪੰਜ ਫ਼ੌਜੀ ਮਾਰੇ ਗਏ ਜਦੋਂ ਕਿ 22 ਅੱਤਵਾਦੀਆਂ ਦੀ ਫੜੋ ਫੜੀ ਵੀ ਕੀਤੀ ਗਈ ਹੈ। ਹਾਲੇ ਤੱਕ ਕਿਸੇ ਅੱਤਵਾਦੀ ਗਰੁੱਪ ਨੇ ਇਸ ਕਾਰਵਾਈ ਦੀ ਜਿੰੰਮੇਵਾਰੀ ਨਹੀਂ ਲਈ ਹੈ। ਇਸੇ ਦੌਰਾਨ ਪੰਜਾਬ ਸੂਬੇ ਦੀ ਪੁਲਿਸ ਨੇ 22 ਅੱਤਵਾਦੀਆਂ ਨੂੰ ਹਿਰਾਸਤ ਵਿਚ ਲਿਆ ਹੈ। ਪਾਕਿਸਤਾਨੀ ਫ਼ੌਜ ਦੀ ਮੀਡੀਆ ਬ੍ਰਾਂਚ ਇੰਟਰ ਸਰਵਿਸ ਪਬਲਿਕ ਰਿਲੇਸ਼ੰਜ਼ ਨੇ ਕਿਹਾ ਹੈ ਕਿ ਖ਼ੈਬਰ ਪਖ਼ਤੂਨਖਵਾ ਦੇ ਕੁੱਰਮ ਜ਼ਿਲ੍ਹੇ ਵਿਚ ਸੁਰੱਖਿਆ ਬਲ ਦੇ ਵਾਹਨ ਨੂੰ ਅੱਤਵਾਦੀਆਂ ਨੇ ਆਈਈਡੀ ਧਮਾਕਾ ਕਰ ਕੇ ਉਡਾ ਦਿੱਤਾ ਹੈ। ਖੇਤਰ ਵਿਚ ਮੌਜੂਦ ਅੱਤਵਾਦੀਆਂ ਦੇ ਖ਼ਾਤਮੇ ਲਈ ਸਰਕਾਰੀ ਮੁਹਿੰਮ ਜਾਰੀ ਹੈ। ਇਸੇ ਦੌਰਾਨ ਪੰਜਾਬ ਸੂਬੇ ਦੇ ਅੱਤਵਾਦ ਰੋਕੂ ਵਿਭਾਗ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਹਫ਼ਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 152 ਖ਼ੁਫੀਆ ਮੁਹਿੰਮਾਂ ਚਲਾਈਆਂ ਗਈਆਂ ਹਨ। ਇਸ ਵਿਚ ਇਸਲਾਮਿਕ ਸਟੇਟ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਬਲੋਚਿਤਸਤਾਨ ਲਿਬਰੇਸ਼ਨ ਆਰਮੀ ਤੇ ਲਸ਼ਕਰ-ਏ-ਝਾਂਗਵੀ ਦੇ 22 ਅੱਤਵਾਦੀ ਕਾਬੂ ਕੀਤੇ ਗਏ ਹਨ।
