ਮਰਦੇ ਇਨਸਾਨਾਂ ਨੂੰ ਬਚਾਉਣ ਲਈ ਕੇਵਲ 2 ਤੋਂ 10 ਮਿੰਟ ਅਤਿਅੰਤ ਮਹੱਤਵਪੂਰਨ : ਕਾਕਾ ਰਾਮ ਵਰਮਾ

ਦੁਆਰਾ: Punjab Bani ਪ੍ਰਕਾਸ਼ਿਤ :Saturday, 22 June, 2024, 06:00 PM

ਮਰਦੇ ਇਨਸਾਨਾਂ ਨੂੰ ਬਚਾਉਣ ਲਈ ਕੇਵਲ 2 ਤੋਂ 10 ਮਿੰਟ ਅਤਿਅੰਤ ਮਹੱਤਵਪੂਰਨ : ਕਾਕਾ ਰਾਮ ਵਰਮਾ
ਅੱਜ ਦੇ ਸਮੇਂ ਵਿੱਚ ਅਚਾਨਕ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਹਰੇਕ ਵਿਅਕਤੀ ਨੂੰ ਫ਼ਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ, ਮੁੱਢਲੀ ਸਹਾਇਤਾ ਦੀ ਏ ਬੀ ਸੀ ਡੀ, ਦੀ ਟ੍ਰੇਨਿੰਗ ਅਤੇ ਅਭਿਆਸ ਹੋਣੇ ਬਹੁਤ ਜ਼ਰੂਰੀ ਹਨ ਕਿਉਂਕਿ ਕਿਸੇ ਵੀ ਇਨਸਾਨ ਦੇ ਸਾਹ ਬੰਦ ਹੋਣ, ਦਿਲ ਦੀ ਧੜਕਣ ਰੁਕਣ, ਜਾ ਧੜਕਣ ਬਹੁਤ ਕਮਜ਼ੋਰ ਹੋਣ, ਦਿਮਾਗ ਨੂੰ ਆਕਸੀਜਨ ਗੁਲੂਕੋਜ਼ ਦੀ ਸਪਲਾਈ ਬੰਦ ਹੋਣ ਅਤੇ ਹਾਦਸਿਆਂ ਲੜਾਈਆਂ ਦੌਰਾਨ ਬਹੁਤ ਜਿਆਦਾ ਖੂਨ ਨਿਕਲਣ ਕਾਰਨ, ਇਨਸਾਨਾਂ ਦੀ ਮੋਤਾਂ, ਦੋ ਤੋਂ 10 ਮਿੰਟਾਂ ਵਿੱਚ ਜੇਕਰ ਤੁਰੰਤ ਠੀਕ ਫ਼ਸਟ ਏਡ, ਰਿਕਵਰੀ ਜਾਂ ਵੈਂਟੀਲੇਟਰ ਪੋਜੀਸਨ ਕਰ ਦਿੱਤੀ ਜਾਵੇ ਅਤੇ ਜ਼ਰੂਰਤ ਅਨੁਸਾਰ ਸੀ ਪੀ ਆਰ ਕਰ ਦਿੱਤਾ ਗਿਆ ਤਾਂ ਮਰਦੇ ਇਨਸਾਨਾਂ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਵੱਧ ਖੂਨ ਨਿਕਲਣ, ਸਿਰ ਦੀ ਅੰਦਰੂਨੀ ਸੱਟਾਂ, ਅੰਦਰੂਨੀ ਰਤਵਾਹ, ਬੱਲਡ ਪਰੈਸ਼ਰ ਸ਼ੂਗਰ ਦੇ ਘਟਣ, ਸਟ੍ਰੋਕ, ਅੰਗਾਂ ਦੇ ਕੱਟ ਜਾਣ ਜ਼ਹਿਰਾਂ ਦੇ ਅਸਰ, ਗੈਸਾਂ ਧੂੰਏਂ ਮੱਲਵੇ ਵਿੱਚ ਫ਼ਸੇ ਰਹਿਣ ਅਤੇ ਦਿਲ ਦੇ ਦੌਰੇ, ਅਨਜਾਇਨਾ ਸਮੇਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਕੇਵਲ 10/15 ਮਿੰਟ ਹੁੰਦੇ ਹਨ। ਇਹ ਜਾਣਕਾਰੀ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ ਟ੍ਰੇਨਰ ਅਤੇ ਰੈੱਡ ਕਰਾਸ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਸ੍ਰੀ ਕਾਕਾ ਰਾਮ ਵਰਮਾ ਨੇ ਪਟਿਆਲਾ ਜੇਲ ਵਿਖੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਫ਼ਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਅਤੇ ਪੀੜਤਾਂ ਨੂੰ ਮਰਨ ਤੋਂ ਬਚਾਉਣ ਦੀ ਬੇਸਿਕ ਟ੍ਰੇਨਿੰਗ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਨੇ ਪ੍ਰੈਕਟਿਕਲ ਟਰੇਨਿੰਗ ਕਰਵਾਉਂਦੇ ਹੋਏ ਦੱਸਿਆ ਕਿ ਬੇਹੋਸ਼, ਦਿਲ ਮਿਰਗੀ ਦੇ ਦੌਰੇ ਅਨਜਾਇਨਾ, ਬਲੱਡ ਪਰੈਸ਼ਰ ਜਾਂ ਸ਼ੂਗਰ ਦੇ ਘਟਣ ਸਮੇਂ ਪੀੜਤਾਂ ਨੂੰ ਰਿਕਵਰੀ ਜਾਂ ਵੈਂਟੀਲੇਟਰ ਪੋਜੀਸਨ ਵਿੱਚ ਲਿਟਾਕੇ ਰਖਣਾ ਲਾਭਦਾਇਕ ਹੈ ਪਰ ਪੀੜਤਾਂ ਨੂੰ ਕਦੇ ਵੀ ਪਾਣੀ ਨਹੀਂ ਪਿਲਾਉਣਾ ਚਾਹੀਦਾ, ਹੱਥਾਂ ਪੈਰਾਂ ਦੀ ਮਾਲਸ਼ ਨਹੀਂ ਕਰਦੇ, ਮੂੰਹ ਤੇ ਛਿੱਟੇ ਨਹੀਂ ਮਾਰਦੇ ਅਤੇ ਨਾ ਹੀ ਕਿਸੇ ਪੀੜਤ ਨੂੰ ਮਰਿਆਂ ਹੋਇਆਂ ਸਮਝਣਾ ਚਾਹੀਦਾ ਹੈ। ਕਿਸੇ ਵੀ ਇਨਸਾਨ ਦੀ ਮੌਤ ਦੀ ਪੁਸ਼ਟੀ ਕੇਵਲ ਸੀਨੀਅਰ ਡਾਕਟਰ ਹੀ ਕਰ ਸਕਦੇ ਹਨ ਅਤੇ ਡਾਕਟਰ ਵੀ ਪੀੜਤਾਂ ਨੂੰ ਸੀ ਪੀ ਆਰ ਕਰਨ ਮਗਰੋਂ। ਡੀ ਐਸ ਪੀ ਸ੍ਰੀ ਮੁਕੇਸ਼ ਸ਼ਰਮਾ, ਸੀ ਡੀ ਆਈ, ਸ਼੍ਰੀ ਇਕਬਾਲ ਸਿੰਘ, ਦੂਸਰੇ ਅਧਿਕਾਰੀਆਂ ਅਤੇ ਟ੍ਰੇਨਿੰਗ ਲੈਣ ਵਾਲੇ ਕਰਮਚਾਰੀਆਂ ਨੇ ਪੰਜਾਬ ਸਰਕਾਰ, ਡੀ ਜੀ ਪੀ ਜੇਲਾਂ ਅਤੇ ਟਰੇਨਿੰਗ ਦੇਣ ਲਈ ਹਰ ਹਫ਼ਤੇ ਆਉਣ ਵਾਲੇ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਟ੍ਰੇਨਿੰਗ ਤਾਂ ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ, ਸਰਕਾਰੀ ਪ੍ਰਾਈਵੇਟ ਕਰਮਚਾਰੀਆਂ, ਡਰਾਈਵਰਾਂ ਕਡੰਕਟਰਾਂ ਹੈਲਪਰਾ ਅਤੇ ਕੈਦੀਆਂ ਨੂੰ ਵੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਸੰਕਟ ਜਾਂ ਆਫਤਾਵਾਂ ਸਮੇਂ ਆਪਣੇ ਘਰ ਪਰਿਵਾਰਾਂ, ਮਹੱਲਿਆ, ਸੰਸਥਾਵਾਂ ਅਤੇ ਸੜਕਾਂ ਵਿਖੇ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਮਦਦਗਾਰ ਦੋਸਤ ਬਣ ਸਕਣ।