ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਆਗੂਆਂ ਦਾ ਧੜਾ ਹੋਇਆ ਵਿਸ਼ਾਲ

ਦੁਆਰਾ: Punjab Bani ਪ੍ਰਕਾਸ਼ਿਤ :Monday, 24 June, 2024, 10:52 AM

ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਆਗੂਆਂ ਦਾ ਧੜਾ ਹੋਇਆ ਵਿਸ਼ਾਲ
ਅਕਾਲੀ ਦਲ ਦੀ ਲੀਡਰਸ਼ਿਪ ‘ਚ ਸੁਧਾਰ ਦੀ ਲਹਿਰ ਉਠੀ
ਦਰਜਨ ਤੋਂ ਵਧ ਵੱਧ ਸੀਨੀਅਰ ਲੀਡਰਸਿ਼ਪ ਨੇ ਗੁਪਤ ਮੀਟਿੰਗ ਕਰਕੇ ਬਣਾਈ ਰਣਨੀਤੀ
ਪਟਿਆਲਾ, 23 ਜੂਨ () : ਅਕਾਲੀ ਦਲ ਵਿਚ ਕਾਫੀ ਸਮੇਂ ਤੋਂ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਹੈ ਦੇ ਚਲਦਿਆਂ ਜਿਥੇ ਲੋਕ ਸਭਾ ਵਿਚ ਚੋਣ ਨਤੀਜੇ ਇੰਨੇ ਮਾੜੇ ਆਏ ਕਿ ਅਕਾਲੀ ਦਲ ਦੇ ਸੀਨੀਅਰ ਆਗੂਆਂ ਵਿਚ ਅਕਾਲੀ ਦਲ ਅੰਦਰ ਸੁਧਾਰ ਕੀਤੇ ਜਾਣ ਦੀ ਮੰਗ ਨੇ ਜੋਰ ਫੜ ਲਿਆ ਤੇ ਹੁਣ ਇਹ ਜੋਰ ਹੋਰ ਵੱਡਾ ਹੁੰਦਾ ਜਾ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸੋ਼੍ਰਮਣੀ ਅਕਾਲੀ ਦਲ ਦੇ ਦਰਜਨ ਤੋਂ ਵੀ ਵੱਧ ਸੀਨੀਅਰ ਆਗੂਆਂ ਨੇ ਗੁਪਤ ਮੀਟਿੰਗ ਕਰਕੇ ਅਪਣੇ ਅਗਲੇ ਕਦਮ ਦਾ ਖਾਕਾ ਉਲੀਕ ਲਿਆ ਹੈ, ਜਿਸ ਕਾਰਨ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਮੀਟਿੰਗ ਵਿੱਚ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ, ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਮਨਪ੍ਰੀਤ ਸਿੰਘ ਇਆਲੀ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰ ਤੋਂ ਇਲਾਵਾ ਗਗਨਦੀਪ ਸਿੰਘ ਬਰਨਾਲਾ ਅਤੇ ਬਲਦੇਵ ਸਿੰਘ ਮਾਨ ਦੇ ਸ਼ਾਮਿਲ ਹੋਣ ਦੀ ਖਬਰ ਹੈ। ਵੱਡੀ ਜਾਣਕਾਰੀ ਇਹ ਮਿਲੀ ਹੈ ਕਿ ਮੀਟਿੰਗ ਵਿੱਚ ਸ਼ਾਮਲ ਸਾਰੇ ਆਗੂਆਂ ਵਿੱਚ ਇਸ ਗੱਲ ਉੱਪਰ ਸਹਿਮਤੀ ਬਣੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਚਾਓ ਫਰੰਟ ਬਣਾ ਕੇ ਅੱਗੇ ਵਧਿਆ ਜਾਵੇ। ਅਗਲੀ ਮੀਟਿੰਗ ਵੀ ਅਗਲੇ ਹਫਤੇ ਸੱਦ ਲਈ ਗਈ ਹੈ। ਜਿਸ ਵਿੱਚ ਤੈਅ ਕੀਤੀ ਰਣਨੀਤੀ ਤਹਿਤ ਲਈ ਜਾਣ ਵਾਲੇ ਫੈਸਲਿਆਂ ਨੂੰ ਅੰਤਿਮ ਰੂਪ ਦੇ ਕੇ ਇਸਨੂੰ ਬਕਾਇਦਾ ਜਨਤਕ ਕੀਤਾ ਜਾਵੇਗਾ।ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਦਖਲ ਦੇਣ ਲਈ ਅਕਾਲ ਤਖ਼ਤ ਸਾਹਿਬ ਕੋਲ ਵੀ ਪਹੁੰਚ ਕਰਨ ਦਾ ਸੁਝਾਅ ਆਇਆ ਹੈ ਅਤੇ ਅਗਲੀ ਮੀਟਿੰਗ ਵਿੱਚ ਇਸ ਬਾਰੇ ਬਕਾਇਦਾ ਕੋਈ ਫੈਸਲਾ ਲਿਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਭਾਜਪਾ ਨਾਲ ਹੱਥ ਮਿਲਾਉਣ ਬਾਰੇ ਵੀ ਚਰਚਾ ਕਰਦਿਆਂ ਇਸ ਗੱਲ ਉਪਰ ਸਹਿਮਤੀ ਸੀ ਕਿ ਭਾਜਪਾ ਨਾਲ ਤਾਲਮੇਲ ਦੀ ਕੋਈ ਗੱਲ ਨਹੀਂ ਹੋਵੇਗੀ ਅਤੇ ਅਕਾਲੀ ਦਲ ਦੇ ਭਵਿੱਖੀ ਸਰੂਪ ਨੂੰ ਪੰਥਕ ਪਾਰਟੀ ਦੇ ਰੂਪ ਵਿੱਚ ਹੀ ਬਹਾਲ ਕੀਤਾ ਜਾਵੇਗਾ। ਮੀਟਿੰਗ ਵਿਚਾਰ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਜੇ ਸੁਖਬੀਰ ਬਾਦਲ ਲੀਡਰਸ਼ਿਪ ਤਬਦੀਲੀ ਨਹੀਂ ਕਰਦੇ ਅਤੇ ਅਪਣੀ ਜਿੱਦ ‘ਤੇ ਅੜੇ ਰਹਿੰਦੇ ਹਨ ਤਾਂ ਇਕ ਕਮੇਟੀ ਬਣਾ ਕੇ ਖੁੱਲੇ ਸ਼੍ਰੋਮਣੀ ਕਮੇਟੀ ਨੂੰ ਖੁਦਮੁਖਤਿਆਰ ਬਣਾਉਣ ਅਤੇ ਪਾਰਟੀ ਪ੍ਰਧਾਨ ਦੇ ਮੁੱਖ ਮੰਤਰੀ ਦੇ ਅਹੁੱਦੇੇ ਦਾ ਉਮੀਦਵਾਰ ਨਾ ਬਣਾਏ ਜਾਣ ਦੇ ਨੁਕਤੇ ਵੀ ਸ਼ਾਮਲ ਕੀਤੇ ਜਾ ਰਹੇ ਹਨ। ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਪਾਰਟੀ ਦਾ ਢਾਂਚਾ ਬਣਾਉਣ ਬਾਰੇ ਵੀ ਸੱਭ ਵਿੱਚ ਸਹਿਮਤੀ ਹੈ।