ਦੋ ਤਨਜਾਨੀਆਂ ਦੇ ਯਾਤਰੀਆਂ ਕੋਲੋਂ ਹੋਈ 19 ਕਰੋੜ ਦੀ ਕੋਕੀਨ ਬਰਾਮਦ

ਦੁਆਰਾ: Punjab Bani ਪ੍ਰਕਾਸ਼ਿਤ :Sunday, 23 June, 2024, 07:25 PM

ਦੋ ਤਨਜਾਨੀਆਂ ਦੇ ਯਾਤਰੀਆਂ ਕੋਲੋਂ ਹੋਈ 19 ਕਰੋੜ ਦੀ ਕੋਕੀਨ ਬਰਾਮਦ
ਕੋਚੀ- ਭਾਰਤ ਦੇ ਕੇਰਲ ਸੂਬੇ ਦੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ `ਤੇ ਦੋ ਤਨਜ਼ਾਨੀਆ ਦੇ ਯਾਤਰੀਆਂ ਕੋਲੋਂ 19 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਗਈ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ) ਨੇ ਖ਼ਾਸ ਸੂਚਨਾ ਦੇ ਆਧਾਰ `ਤੇ ਹਵਾਈ ਅੱਡੇ `ਤੇ ਇਕ ਪੁਰਸ਼ ਅਤੇ ਇਕ ਮਹਿਲਾ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਹੈ।