ਪੁਲਸ ਚੌਂਕੀ ਰੋਹਟੀ ਪੁੱਲ ਨੇ ਕੀਤੀ ਇਕ ਵਿਅਕਤੀ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ

ਦੁਆਰਾ: Punjab Bani ਪ੍ਰਕਾਸ਼ਿਤ :Sunday, 23 June, 2024, 06:10 PM

ਪੁਲਸ ਚੌਂਕੀ ਰੋਹਟੀ ਪੁੱਲ ਨੇ ਕੀਤੀ ਇਕ ਵਿਅਕਤੀ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ
ਨਾਭਾ, 23 ਜੂਨ () : ਪੁਲਸ ਚੌਂਕੀ ਰੋਹਟੀ ਪੁੱਲ ਨਾਭਾ ਦੇ ਇੰਚਾਰਜ ਐਸ. ਆਈ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਗੈਰ ਸਮਾਜਿ ਅਨਸਰਾਂ ਦੀ ਭਾਲ ਲਈ ਜੰਗੀ ਪੱਧਰ ਤੇ ਕੰਮ ਕਰ ਰਹੀ ਪੁਲਸ ਪਾਰਟੀ ਨੇ ਦੌਰਾਨੇ ਗਸ਼ਤ ਬਲਵਿੰਦਰ ਸਿੰਘ ਉਰਫ਼ ਬਿੱਲਾ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਰੋਹਟੀ ਛੰਨਾ ਨੂੰ ਆਉਂਦਿਆਂ ਨੂੰ ਜਦੋਂ ਨਾਕਾਬੰਦੀ ਕਰਕੇ ਰੋਕਿਆ ਤਾਂ ਉਸ ਕੋਲੋਂ ਗ੍ਰਾਮ ਹੈਰੋਇਨ ਬਰਾਮਦ ਹੋਈ। ਦੱਸਣਯੋਗ ਹੈ ਕਿ ਪੰਜਾਬ ਪੁਲਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਆਪਣੀ ਮੁਹਿੰਮ ਡਾਇਰੈਕਟਰ ਜਨਰਲ ਆਫ ਪੁਲਸ ਪੰਜਾਬ, ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ, ਡੀ. ਐਸ. ਪੀ. ਨਾਭਾ ਦਵਿੰਦਰ ਕੁਮਾਰ ਅੱਤਰੀ ਦੇ ਦਿਸ਼ਾ ਨਿਰਦੇਸ਼ਾਂ ਤੇਜਾਰੀ ਹੈ।
ਪੁਲਸ ਚੌਂਕੀ ਰੋਹਟੀ ਪੁੱਲ ਨਾਭਾ ਨੇ ਉਕਤ ਵਿਅਕਤੀ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਕਤ ਵਿਅਕਤੀ ਵਿਰੁੱਧ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ 9 ਮਾਮਲੇ ਦਰਜ ਹਨ।