ਐਕਵਾਇਰ ਕੀਤੀ ਜਮੀਨ 'ਚ ਬਾਇਓ ਕੈਮੀਕਲ ਪਲਾਂਟ ਲੱਗਣ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ-ਕਿਹਾ ਪਲਾਂਟ ਲੱਗਣ ਨਾਲ ਇਲਾਕੇ ਚ ਭੈੜੀਆਂ ਬਿਮਾਰੀਆਂ ਫੈਲਣ ਦਾ ਖਦਸਾ-

ਦੁਆਰਾ: Punjab Bani ਪ੍ਰਕਾਸ਼ਿਤ :Sunday, 23 June, 2024, 05:53 PM

ਐਕਵਾਇਰ ਕੀਤੀ ਜਮੀਨ ‘ਚ ਬਾਇਓ ਕੈਮੀਕਲ ਪਲਾਂਟ ਲੱਗਣ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ-ਕਿਹਾ ਪਲਾਂਟ ਲੱਗਣ ਨਾਲ ਇਲਾਕੇ ਚ ਭੈੜੀਆਂ ਬਿਮਾਰੀਆਂ ਫੈਲਣ ਦਾ ਖਦਸਾ-
ਨਾਭਾ, 23 ਜੂਨ () – ਨਾਭਾ ਬਲਾਕ ਦੇ ਪਿੰਡ ਕਕਰਾਲਾ ਵਿਖੇ ਪੰਜਾਬ ਸਰਕਾਰ ਵੱਲੋਂ ਐਕਵਾਇਰ ਕੀਤੀ 28 ਏਕੜ ਜਮੀਨ ਦੇ ਵਿੱਚ ਲੱਗਣ ਜਾ ਰਹੇ ਬਾਇਓ ਗੈਸ ਪਲਾਂਟ ਲੱਗਣ ਦਾ ਜਿਥੇ ਪਿੰਡ ਵਾਸੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਪਿੰਡ ਵਾਸੀਆਂ ਚੈਅਰਮੈਨ ਹਰਜੀਤ ਸਿੰਘ ਗਿੱਲ ਸਾਬਕਾ ਸਰਪੰਚ ,ਸੁਖਵਿੰਦਰ ਸਿੰਘ ਆਗੂ ਬੀ ਕੇ ਯੂ ਉਗਰਾਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਤਰ੍ਹਾਂ ਦੀ ਹੀ ਇੱਕ ਫੈਕਟਰੀ ਜੋ ਖੰਨਾ ਸ਼ਹਿਰ ਦੇ ਨੇੜੇ ਪਿੰਡ ਵਿੱਚ ਲੱਗੀ ਹੋਈ ਹੈ ਦੇ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਵੇਖ ਕੇ ਆਏ ਹਾਂ। ਪਿੰਡ ਵਾਸੀਆਂ ਨੇ ਕਿਹਾ ਕਿ ਖੰਨਾ ਵਿਖੇ ਲੱਗੀ ਫੈਕਟਰੀ ਕਾਰਨ ਉਥੋਂ ਦਾ ਸਾਰਾ ਅਸੀਂ ਵਾਤਾਵਰਣ ਜਿੱਥੇ ਖਰਾਬ ਹੋ ਰਿਹਾ ਹੈ ਉੱਥੇ ਚੈੱਕ ਕਰਨ ‘ਤੇ ਇਹ ਵੀ ਪਤਾ ਲੱਗਿਆ ਹੈ ਕਿ ਉਸ ਜਗ੍ਹਾ ‘ਤੇ ਸੱਤ ਅੱਠ ਕਿਲੋਮੀਟਰ ਦੇ ਖੇਤਰ ਵਿੱਚ ਬਦਬੂ ਹੀ ਬਦਬੂ ਮਾਰਦੀ ਹੈ ਅਤੇ ਉੱਥੇ ਪਾਣੀ ਪੀਣ ਦੇ ਲਾਇਕ ਵੀ ਨਹੀਂ ਰਹਿ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ ਖੰਨਾ ਵਿਖੇ ਬਾਇਓ ਪਲਾਂਟ ਦੀ ਲੱਗੀ ਫੈਕਟਰੀ ਦੇ ਕਾਰਨ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਆਪਣਾ ਜਮਾਵੜਾ ਬਣਾ ਲਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਖੰਨਾ ਵਿਖੇ ਫੈਕਟਰੀ ਲੱਗਣ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਪਿੰਡ ਕਕਰਾਲਾ ਵਿਖੇ ਜੋ 28 ਏਕੜ ਪੰਚਾਇਤੀ ਜਮੀਨ ਅਕਵਾਇਰ ਕਰਕੇ ਬਾਇਓ ਗੈਸ ਪਲਾਂਟ ਨਹੀਂ ਲੱਗਣ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਫੈਕਟਰੀ ਲੱਗਣ ਨਾਲ ਆਲੇ ਦੁਆਲੇ ਸਾਹ ਵਰਗੀਆਂ ਭੈੜੀਆਂ ਬਿਮਾਰੀਆਂ ਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਦੂਜੇ ਪਾਸੇ ਗੱਲ ਕਰਦਿਆਂ ਰੁਜ਼ਗਾਰ ਦੀ ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਫੈਕਟਰੀ ਦੇ ਲੱਗਣ ਨਾਲ ਜੋ ਰੁਜ਼ਗਾਰ ਮਿਲੇਗਾ ਉਹ ਪੰਜਾਬ ਤੋਂ ਬਾਹਰ ਦੇ ਲੋਕਾਂ ਨੂੰ ਹੀ ਦਿੱਤਾ ਜਾਣਾ ਹੈ। ਇਸ ਦੇ ਚਲਦਿਆਂ ਇਸ ਫੈਕਟਰੀ ਨੂੰ ਕਿਸੇ ਵੀ ਕੀਮਤ ‘ਤੇ ਲੱਗਣ ਨਹੀਂ ਦਿੱਤਾ ਜਾਵੇਗਾ।ਇਸ ਮੋਕੇ ਉਨਾ ਨਾਲ ਗੁਰਤੇਜ ਸਿੰਘ,ਹਰਮਨ ਸਿੰਘ ਸਰਾਓ,ਨਰਿੰਦਰ ਸਿੰਘ,ਸੁਖਵਿੰਦਰ ਸਿੰਘ ਵਿਸਕੀ,ਗੁਰਦਿਆਲ ਸਿੰਘ,ਹਰਭਜਨ ਸਿੰਘ ਤੋਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ