ਚੁਕੰਦਰ ਹੀ ਹੈ ਜਿਹੜਾ ਤੁਹਾਨੂੰ ਰੱਖ ਸਕਦਾ ਹੈ ਦਿਲ ਦੀਆਂ ਬਿਮਾਰੀਆਂ ਨੂੰ ਕੋਹਾਂ ਦੂਰ
ਦੁਆਰਾ: Punjab Bani ਪ੍ਰਕਾਸ਼ਿਤ :Sunday, 23 June, 2024, 05:28 PM

ਚੁਕੰਦਰ ਹੀ ਹੈ ਜਿਹੜਾ ਤੁਹਾਨੂੰ ਰੱਖ ਸਕਦਾ ਹੈ ਦਿਲ ਦੀਆਂ ਬਿਮਾਰੀਆਂ ਨੂੰ ਕੋਹਾਂ ਦੂਰ
ਨਵੀਂ ਦਿੱਲੀ : ਸਬਜ਼ੀਆਂ ਵਿਚੋਂ ਸਬਜੀਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਚੁਕੰਦਰ ਇਕ ਅਜਿਹੀ ਸਬਜ਼ੀ ਹੈ ਜਿਸ ਨਾਲ ਮਨੱੂਖ ਦੇ ਸਰੀਰ ਅੰਦਰ ਪੈਦਾ ਹੋਣ ਵਾਲੀਆਂ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖਿਆ ਜਾ ਸਕਦਾ ਹੈ। ਇਸ ਦੀ ਵੱਖ ਵੱਖ ਤਰ੍ਹਾਂ ਦੀਆਂ ਖਾਸ ਗੱਲਾਂ ਵਿਚੋਂ ਇਕ ਗੱਲ ਇਹ ਵੀ ਹੈ ਕਿ ਸਾਲ ਭਰ ਇਸ ਦੇ ਮਿਲਣ ਵਿਚ ਕੋਈ ਸਮੱਸਿਆ ਵੀ ਪੇਸ਼ ਨਹੀਂ ਆਉਂਦੀ। ਚੁਕੰਦਰ ਖਾਣ ਨਾਲ ਵੀ ਤੁਹਾਡੀ ਸਿਹਤ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਇਸ ਲਈ ਲੋਕ ਆਪਣੇ ਦਿਨ ਦੀ ਸ਼ੁਰੂਆਤ ਇਸ ਦਾ ਜੂਸ ਜਾਂ ਸਮੂਦੀ ਪੀ ਕੇ ਕਰਦੇ ਹਨ। ਇਸ `ਚ ਮੌਜੂਦ ਪੋਸ਼ਕ ਤੱਤ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ `ਚ ਵੀ ਮਦਦ ਕਰਦੇ ਹਨ। ਆਓ ਜਾਣਦੇ ਹਾਂ ਚੁਕੰਦਰ ਖਾਣ ਦੇ ਸਿਹਤ ਫ਼ਾਇਦਿਆਂ ਬਾਰੇ।
