ਏ. ਸੀ. ਠੀਕ ਨਾ ਹੋਣ ਤੇ ਗੁੱਸੇ ਵਿਚ ਆਏ ਵਿਅਕਤੀ ਨੇ ਹੋਰਨਾਂ ਵਿਅਕਤੀਆਂ ਨਾਲ ਮਿਲ ਕੇ ਕੀਤਾ ਏ. ਸੀ. ਮਕੈਨਿਕ ਦੇ ਘਰ ਤੇ ਹਮਲਾ

ਗਰਮੀ ਦਾ ਕਹਿਰ
ਏਅਰ ਕੰਡੀਸ਼ਨ ਠੀਕ ਨਾ ਕਰਨਾ ਪਿਆ ਮਹਿੰਗਾ
ਏ. ਸੀ. ਠੀਕ ਨਾ ਹੋਣ ਤੇ ਗੁੱਸੇ ਵਿਚ ਆਏ ਵਿਅਕਤੀ ਨੇ ਹੋਰਨਾਂ ਵਿਅਕਤੀਆਂ ਨਾਲ ਮਿਲ ਕੇ ਕੀਤਾ ਏ. ਸੀ. ਮਕੈਨਿਕ ਦੇ ਘਰ ਤੇ ਹਮਲਾ
ਲੁਧਿਆਣਾ : ਪੰਜਾਬ ਦੇ ਪ੍ਰਸਿੱਧ ਤੇ ਵੱਡੇ ਸ਼ਹਿਰ ਲੁਧਿਆਣਾ ਵਿਚ ਇਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਹੈ ਕਿ ਏ. ਸੀ. ਠੀਕ ਨਾ ਕਰਨ ਦੇ ਚਲਦਿਆਂ ਗੁੱਸੇ ਵਿਚ ਆਏ ਇਕ ਵਿਅਕਤੀ ਨੇ ਏ. ਸੀ. ਮਕੈਨਿਕ ਦੇ ਘਰ ਤੇ ਹੀ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ। ਪੁਲਸ ਨੇ ਉਕਤ ਜਿਥੇ ਘਟਨਾ ਵਾਪਰਨ ਤੇ ਹਮਲਾ ਕਰਨ ਵਾਲੇ ਸਮੁੱਚੇ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਥੇ ਦੇਖਣ ਵਾਲੀ ਗੱਲ ਹੈ ਕਿ ਏ. ਸੀ. ਠੀਕ ਨਾ ਹੋਣ ਤੇ ਇੰਨਾਂ ਜਿ਼ਆਦਾ ਭੜਕ ਜਾਣ ਪਿੱਛੇ ਕੀ ਗਰਮੀ ਦਾ ਕਹਿਰ ਹੈ ਜਾਂ ਕੋਈ ਹੋਰ ਕਾਰਨ। ਉਕਤ ਮਾਮਲਾ ਥਾਣਾ ਡਵੀਜ਼ਨ ਨੰਬਰ 7 ਦੀ ਪੁਲਸ ਨੇ ਈ. ਡਬਲਿਊ. ਐਸ. ਕਲੋਨੀ ਦੇ ਵਾਸੀ ਅਰਵਿੰਦ ਕੁਮਾਰ ਦੀ ਸਿ਼ਕਾਇਤ ਤੇ ਈ. ਡਬਲਿਊ. ਐਸ. ਕਲੋਨੀ ਦੇ ਹੀ ਰਹਿਣ ਵਾਲੇ ਡੈਨੀ, ਵਿਸ਼ਾਲ, ਵਿਨੇ, ਮੁੱਲਾ ਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮੁੱਕਦਮਾ ਦਰਜ ਕੀਤਾ ਗਿਆ ਹੈ।
