ਪੁਲਸ ਮੁਲਾਜਮ ਦੀ ਬੇਕਾਬੁ ਕਾਰ ਨੇ ਪੀ. ਸੀ. ਆਰ. ਮੋਟਰਸਾਈਕਲ ਤੇ ਸਵਾਰ ਮੁਲਾਜਮ ਨੂੰ ਮਾਰੀ ਟੱਕਰ ; ਇਕ ਉਪਰ ਦੂਸਰਾ ਹਸਪਤਾਲ
ਦੁਆਰਾ: Punjab Bani ਪ੍ਰਕਾਸ਼ਿਤ :Sunday, 23 June, 2024, 04:08 PM

ਹਾਲ ਏ ਪੰਜਾਬ ਪੁਲਸ
ਪੁਲਸ ਮੁਲਾਜਮ ਦੀ ਬੇਕਾਬੁ ਕਾਰ ਨੇ ਪੀ. ਸੀ. ਆਰ. ਮੋਟਰਸਾਈਕਲ ਤੇ ਸਵਾਰ ਮੁਲਾਜਮ ਨੂੰ ਮਾਰੀ ਟੱਕਰ ; ਇਕ ਉਪਰ ਦੂਸਰਾ ਹਸਪਤਾਲ
ਲੁਧਿਆਣਾ : ਹੋਜਰੀ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਵਿਚ ਇਕ ਪੁਲਿਸ ਮੁਲਾਜ਼ਮ ਦੀ ਬੇਕਾਬੂ ਹੋਈ ਕਾਰ ਨੇ ਪੀ. ਸੀ. ਆਰ. ਮੋਟਰਸਾਈਕਲ ਮੁਲਾਜਮਾਂ ਨੂੰ ਹੀ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਤਾਂ ਭਗਵਾਨ ਨੂੰ ਪਿਆਰ ਹੋ ਗਿਆ ਤੇ ਦੂਸਰਾ ਹਾਲੇ ਜਿ਼ੰਦਗੀ ਅਤੇ ਮੌਤ ਦੀਆਂ ਘੜੀਆਂ ਵਿਚਕਾਰ ਹਸਪਤਾਲ ਵਿਖੇ ਇਲਾਜ ਅਧੀਨ ਹੈ। ਜਿ਼ਕਰਯੋਗ ਹੈ ਕਿ ਸ਼ਨੀਵਾਰ ਦੇਰ ਰਾਤ ਕਰੀਬ 12 ਵਜੇ ਇੱਕ ਪੁਲਿਸ ਮੁਲਾਜ਼ਮ ਦੀ ਬੇਕਾਬੂ ਕਾਰ ਨੇ ਪੀ. ਸੀ. ਆਰ. ਮੁਲਾਜ਼ਮਾਂ ਦੇ ਮੋਟਰਸਾਈਕਲ ਵਿੱਚ ਜਬਰਦਸਤ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਕਿ ਪੀ. ਸੀ. ਆਰ. ਨੰਬਰ 20 ਦੀ ਟੀਮ ਨੂੰ ਡਿਊਟੀ ਦੌਰਾਨ ਹਾਦਸੇ ਵਿੱਚ ਦੋਨੋਂ ਮੁਲਾਜ਼ਮ ਗੰਭੀਰ ਰੂਪ ਵਿੱਚ ਫੱਟੜ ਹੋ ਗਏ।
