ਅਮਰੀਕਾ ਵਿਚ ਹੋਈ ਗੋਲੀ ਬਾਰੀ ਵਿਚ 4 ਦੀ ਮੌਤ 9 ਜ਼ਖਮੀ ਤੇ ਮਰਨ ਵਾਲਿਆਂ ਵਿਚ ਇਕ ਭਾਰਤੀ ਵਿਅਕਤੀ ਵੀ ਸ਼ਾਮਲ
ਦੁਆਰਾ: Punjab Bani ਪ੍ਰਕਾਸ਼ਿਤ :Sunday, 23 June, 2024, 03:37 PM

ਅਮਰੀਕਾ ਵਿਚ ਹੋਈ ਗੋਲੀ ਬਾਰੀ ਵਿਚ 4 ਦੀ ਮੌਤ 9 ਜ਼ਖਮੀ ਤੇ ਮਰਨ ਵਾਲਿਆਂ ਵਿਚ ਇਕ ਭਾਰਤੀ ਵਿਅਕਤੀ ਵੀ ਸ਼ਾਮਲ
ਅਮਰਾਵਤੀ : ਸੰਸਾ ਦਾ ਸਭ ਤੋਂ ਪਾਵਰਫੁੱਲ ਦੇਸ਼ ਮੰਨੇ ਜਾਣ ਵਾਲੇ ਅਮਰੀਕਾ ਦੇਸ਼ ਦੇ ਅਰਕਨਸਾਸ ਤੋਂ ਵਿਖੇ ਗੋਲੀਬਾਰੀ ਚੱਲਣ ਦੀ ਘਟਨਾ ਨੇ ਸਭਨਾਂ ਦਾ ਦਿਲ ਕੰਬਾ ਦਿੱਤਾ ਹੈ। ਗੋਲੀਬਾਰੀ ਵਿਚ ਜਿਥੇ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ ਵਿਚੋਂ ਇਕ ਭਾਰਤੀ ਵਿਅਕਤੀ ਵੀ ਸ਼ਾਮਲ ਹੈ ਤੇ 9 ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਮਰਨ ਵਾਲਿਆਂ ਵਿੱਚ ਜੋ ਵਿਅਕਤੀ ਭਾਰਤ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਹ ਆਂਧਰਾ ਪ੍ਰਦੇਸ਼ ਦਾ ਇੱਕ 32 ਸਾਲਾ ਵਿਅਕਤੀ ਹੈ। ਪੀੜਤ ਦੀ ਪਛਾਣ ਦਾਸਰੀ ਗੋਪੀਕ੍ਰਿਸ਼ਨ ਵਜੋਂ ਹੋਈ ਹੈ, ਜੋ ਕਿ ਬਪਤਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਦਾਸਰੀ ਗੋਪੀਕ੍ਰਿਸ਼ਨ 8 ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ।
