ਚਿੱਟੇ ਦਿਨ ਪਿਆ ਹੁਸ਼ਿਆਰਪੁਰ `ਚ ਸੁਨਿਆਰੇ ਦੀ ਦੁਕਾਨ `ਚ ਡਾਕਾ

ਦੁਆਰਾ: Punjab Bani ਪ੍ਰਕਾਸ਼ਿਤ :Sunday, 23 June, 2024, 03:53 PM

ਚਿੱਟੇ ਦਿਨ ਪਿਆ ਹੁਸ਼ਿਆਰਪੁਰ `ਚ ਸੁਨਿਆਰੇ ਦੀ ਦੁਕਾਨ `ਚ ਡਾਕਾ
ਹੁਸ਼ਿਆਰਪੁਰ, 23 ਜੂਨ () : ਪੰਜਾਬ ਦੇ ਪ੍ਰਸਿੱਧ ਸ਼ਹਿਰ ਹੁਸ਼ਿਆਰਪੁਰ ਵਿਚ ਚਿੱਟੇ ਦਿਨ ਸੁਨਿਆਰਾ ਬਾਜ਼ਾਰ ਵਿੱਚ ਮਰਾਠੀ ਸੁਨਿਆਰੇ ਦੀ ਸ਼੍ਰੀ ਨਾਥ ਟੰਚ ਨਾਮ ਦੀ ਦੁਕਾਨ `ਤੇ ਲੁਟੇਰਿਆਂ ਨੇ ਡਾਕਾ ਮਾਰ ਕੇ ਸੋਨਾ ਚਾਂਦੀ ਅਤੇ ਨਕਦੀ ਲੁੱਟ ਲਈ।ਡਾਕੇ ਦੀ ਘਟਨਾ ਦਾ ਸਿ਼ਕਾਰ ਹੋਏ ਸੁਨਿਆਰੇ ਨੇ ਦੱਸਿਆ ਕਿ ਸਵੇਰ ਵੇਲੇ ਦੁਕਾਨ ਖੋਲ੍ਹੀ ਹੀ ਸੀ ਕਿ ਮੋਟਰਸਾਈਕਲ ਤੇ ਸਵਾਰ ਵਿਅਕਤੀ ਉਸ ਕੋਲੋਂ ਸੋਨੇ ਦੀ ਜਾਂਚ ਕਰਵਾਉਣ ਲਈ ਆਏ ਤਾਂ ਉਨ੍ਹਾਂ ਮੌਕੇ ਦੇਖਦਿਆਂ ਹੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਇਥੇ ਹੀ ਬਸ ਨਹੀਂ ਉਸ ਨੂੰ ਬੰਨ੍ਹ ਕੇ ਇਕ ਕਿਲੋ ਸੋਨਾ ਅਤੇ ਚਾਂਦੀ ਸਮੇਤ 23 ਲੱਖ ਰੁਪਏ ਕੈਸ਼ ਵੀ ਲੈ ਗਏ।