3 ਜੁਲਾਈ ਤੋਂ ਮੋਬਾਈਲ ਸੇਵਾਵਾਂ ਦੀਆਂ ਦਰਾਂ ’ਚ ਏਅਰਟੈਲ ਵਲੋਂ 10-21 ਫੀਸਦੀ ਵਾਧੇ ਦਾ ਐਲਾਨ
ਦੁਆਰਾ: Punjab Bani ਪ੍ਰਕਾਸ਼ਿਤ :Friday, 28 June, 2024, 02:30 PM

3 ਜੁਲਾਈ ਤੋਂ ਮੋਬਾਈਲ ਸੇਵਾਵਾਂ ਦੀਆਂ ਦਰਾਂ ’ਚ ਏਅਰਟੈਲ ਵਲੋਂ 10-21 ਫੀਸਦੀ ਵਾਧੇ ਦਾ ਐਲਾਨ
ਨਵੀਂ ਦਿੱਲੀ, 28 ਜੂਨ : ਦੂਰਸੰਚਾਰ ਖੇਤਰ ਦੀ ਸਭ ਤੋਂ ਪ੍ਰਸਿੱਧ ਕੰਪਨੀ ਭਾਰਤੀ ਏਅਰਟੈੱਲ ਵਲੋਂ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ 10-21 ਫੀਸਦ ਵਾਧੇ ਦਾ ਐਲਾਨ ਕੀਤਾ ਹੈ। ਇਸ ਤੋਂ ਇਕ ਦਿਨ ਪਹਿਲਾਂ ਉਸ ਦੀ ਵਿਰੋਧੀ ਰਿਲਾਇੰਸ ਜੀਓ ਨੇ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਇਹ ਕਦਮ ਅਹਿਮ ਹੈ, ਕਿਉਂਕਿ ਢਾਈ ਸਾਲ ਵਿੱਚ ਟੈਲੀਕਾਮ ਉਦਯੋਗ ਨੇ ਪਹਿਲੀ ਵਾਰ ਦਰਾਂ ਵਿੱਚ ਵੱਡਾ ਵਾਧਾ ਕੀਤਾ ਹੈ। ਏਅਰਟੈੱਲ ਨੇ ਇਕ ਬਿਆਨ ਵਿੱਚ ਕਿਹਾ ਕਿ ਵੱਖ-ਵੱਖ ਯੋਜਨਾਵਾਂ ਦੀਆਂ ਦਰਾਂ ’ਚ ਵਾਧਾ 10-21 ਫੀਸਦ ਵਿਚਾਲੇ ਹੈ। ਮੋਬਾਈਲ ਸੇਵਾਵਾਂ ਦੀਆਂ ਦਰਜਾਂ ਵਿੱਚ ਵਾਧਾ 3 ਜੁਲਾਈ ਤੋਂ ਲਾਗੂ ਹੋਵੇਗਾ।
