ਸ਼ੋ੍ਮਣੀ ਅਕਾਲੀ ਦਲ ਬਾਦਲਾਂ ਦੀ ਜਾਇਦਾਦ ਨਹੀਂ : ਗੁਰਪ੍ਰਤਾਪ ਵਡਾਲਾ
ਦੁਆਰਾ: Punjab Bani ਪ੍ਰਕਾਸ਼ਿਤ :Friday, 28 June, 2024, 01:45 PM

ਸ਼ੋ੍ਮਣੀ ਅਕਾਲੀ ਦਲ ਬਾਦਲਾਂ ਦੀ ਜਾਇਦਾਦ ਨਹੀਂ : ਗੁਰਪ੍ਰਤਾਪ ਵਡਾਲਾ
ਚੰਡੀਗੜ੍ਹ : ਸਾਬਕਾ ਵਿਧਾਇਕ ਗੁਰਪ੍ਰਤਾਪ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਬਾਦਲਾਂ ਦੀ ਜਾਇਦਾਦ ਨਹੀਂ ਹੈ। ਸੁਖਬੀਰ ਬਾਦਲ ਭਾਵੇਂ ਜਿੰਨੇ ਮਰਜ਼ੀ ਹੱਥ ਖੜ੍ਹੇ ਕਰ ਲੈਣ ਪਰ ਅਸਲੀਅਤ ਇਹ ਹੈ ਕਿ ਬਾਦਲ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਅਤੇ ਲੋਕਾਂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ।
ਚੰਦੂਮਾਜਰਾ ਨੇ ਕਿਹਾ ਕਿ ਆਪਣੇ ਆਪ ਨੂੰ ਬਚਾਉਣ ਲਈ ਸੁਖਬੀਰ ਬਾਦਲ ਚੋਣਵੇਂ ਲੋਕਾਂ ਨੂੰ ਮਿਲ ਕੇ ਪਾਰਟੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਸਰਕਾਰਾਂ ਵਿੱਚ ਮੰਤਰੀ ਮੰਡਲ ਦਾ ਆਨੰਦ ਲੈਣ ਵਾਲੇ ਹੁਣ ਸਾਨੂੰ ਭਾਜਪਾ ਦੇ ਏਜੰਟ ਕਹਿ ਰਹੇ ਹਨ।਼ਮੰਤਰੀ ਮੰਡਲ ਦਾ ਆਨੰਦ ਮਾਣਨ ਵਾਲਿਆਂ ਨੇ ਸੁਰਜੀਤ ਸਿੰਘ ਬਰਨਾਲਾ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਰੋਕਿਆ, ਚੰਡੀਗੜ੍ਹ ਦੇ ਮੇਅਰ ਅਤੇ ਪ੍ਰਧਾਨ ਦੇ ਅਹੁਦੇ ਲਈ ਵੋਟਾਂ ਪਾਈਆਂ ਅਤੇ ਤਿੰਨ ਕਿਸਾਨ ਕਾਨੂੰਨਾਂ ਦਾ ਸਮਰਥਨ ਕੀਤਾ।
