ਗਲੋਬਲ ਵਾਰਮਿੰਗ ਦਾ ਸੰਸਾਰ ਤੇ ਖੰਤਰਾ ਮੰਡਰਾ ਰਿਹਾ ਹੈ- ਪੁਨੀਤ ਗੁਪਤਾ ਗੋਪੀ

ਦੁਆਰਾ: Punjab Bani ਪ੍ਰਕਾਸ਼ਿਤ :Friday, 28 June, 2024, 12:54 PM

ਗਲੋਬਲ ਵਾਰਮਿੰਗ ਦਾ ਸੰਸਾਰ ਤੇ ਖੰਤਰਾ ਮੰਡਰਾ ਰਿਹਾ ਹੈ- ਪੁਨੀਤ ਗੁਪਤਾ ਗੋਪੀ
ਵਾਤਾਵਰਨ ਦੀ ਸੁੱਧਤਾ ਲ ਈ ਪੋਦੇ ਲਗਾਉਣਾ ਬਹੁਤ ਜਰੂਰੀ ਹੈ।ਕਿਉਕਿ ਅੱਜ ਕੱਲ ਗਲੋਬਲ ਵਾਰਮਿੰਗ ਦਾ ਸੰਸਾਰ ਤੇ ਖਤਰਾ ਮੰਡਰਾ ਰਿਹਾ ਹੈ।ਜੇ ਸਾਡਾ ਵਾਤਾਵਰਨ ਸੁੱਧ ਹੋਵੇਗਾ ਤਾਂ ਲੋਕਾ ਦੀ ਸਿਹਤ ਵੀ ਠੀਕ ਹੋਵੇਗੀ।ਪੋਦੇ ਉਥੇ ਹੀ ਲਗਾਏ ਜਾਣ ਜਿਥੇ ਇਹਨਾ ਦੀ ਪਾਲਣਾ ਵੀ ਕੀਤੀ ਜਾਵੇ।ਇਸੇ ਮੰਤਵ ਨਾਲ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ) ਪਟਿਆਲਾ ਸਮਾਜ ਲ ਈ ਭਲਾਈ ਦੇ ਕੰਮ ਕਰ ਰਹੀ ਹੈ।ਜੋ ਸਲਾਘਾਯੌਗ ਕਦਮ ਹੈ।ਇਹਨਾ ਵਲੋ ਸਮੇਂ ਸਮੇਂ ਵਾਤਾਵਰਨ ਨੂੰ ਸੰਭਾਲਣ ਵਾਸਤੇ ਸਹਿਰ ਤੇ ਪਿੰਡਾ ਦੇ ਸਕੂਲਾ ਵਿੱਚ ਅਤੇ ਪਾਸੀ ਰੋਡ,ਸਸਸਸ ਮਲਟੀਪਰਪਜ ਸਕੂਲ ਵਿੱਚ ,ਚਾਰਦਿਵਾਰੀ ਤੋ ਥਾਪਰ ਯੂਨੀਵਰਸਟੀ ਤੱਕ,ਸਟੇਟ ਕਾਲਜ,ਸਰਿਰਕ ਸਿੱਖਿਆ ਕਾਲਜ,ਵਿਕਰਮ ਕਾਲਜ,ਦੀ ਬਾਹਰਲੀ ਦਿਵਾਰ,ਮੋਦੀ ਮੰਦਿਰ ਦੀ ਦਿਵਾਰ,ਬਹਾਵਲਪੁਰ ਪੈਲੇਸ ਦੇ ਸਾਹਮਣੇ,ਸੈਂਟਰ ਜੇਲ ਵਿੱਚ,ਸਿਵਲ ਲਾਇਨ,ਤ੍ਰੀਪੜੀ,ਸਕੂਲ,ਵਿੱਚ,ਥਾਣਿਆ,ਲੀਲਾ ਭਵਨ ਮਾਰਕਿਟ,ਭਾਸਾ ਵਿਭਾਗ,ਆਮ ਆਦਮੀ ਕਲਿਨਕ,ਨੋਲਥ ਜੋਨ ਕਲਚਰਲ,ਗੁਰਦੁਆਰਾ ਦੁਖਨਿਵਾਰਨ ਸਾਹਿਬ,ਨਹਿਰੂ ਪਾਰਕ,ਰੋਜ ਗਾਰਡਨ ਆਦਿ ਪੋਦੇ ਉਪਕਾਰ ਸਿੰਘ ਦੀ ਅਗਵਾਈ ਵਿੱਚ ।ਲਗਾਉਦੇ ਹਨ।ਇਹਨਾ ਵਲੋ ਚਲਾਈ ਲਹਿਰ ” ਹਰ ਮਨੁੱਖ ਲਾਵੇ ਦੋ ਰੁੱਖ” ਪਿਛਲੇ ਦੋ ਦਹਾਕਿਆ ਚੱਲ ਰਹੀ ਹੈ।ਇਹਨਾ ਵਲੋ ਅੱਜ ਨਵੀ ਸੁਰੁਆਤ ਤਮਾਸਾ ਆਰਟ ਥੇਅਟਰ ਗਰੁਪ ਨਾਲ ਮਿਲਕੇ ਵਾਤਾਵਰਨ ਤੇ ਪਾਣੀ ਨੂੰ ਬਚਾਉਣ ਲ ਈ ਨੁਕੜ ਨਾਟਕਾ ਰਾਹੀ ਆਮ ਪਬਲਿਕ ਨੂੰ ਹੋਕਾ ਦਿਤਾ ਜਾ ਰਿਹਾ ਹੈ। ਆਉਣ ਵਾਲੀ ਪਿੜੀ ਲ ਈ ਵਾਤਾਵਰਨ ਤੇ ਪਾਣੀ ਦੀ ਕਿਵੇਂ ਸੰਭਾਲ ਕਰਿਏ।ਇਹ ਟੀਮ ਸੱਨੀ ਸਿੱਧੂ ਡਾਇਰੈਕਟਰ ਦੀ ਆਗਵਾਈ ਵਿੱਚ ਲਵਦੀਪ ਕੁਮਾਰ,ਵਿੱਕੀ ਚੁਹਾਨ,ਰਿੱਪਨ ਖੁੱਲਰ,ਰਵਿੰਦਰ ਸਿੰਘ ਨਵਤੇਜ ਸਿੰਘ ਬਤੋਰ ਕਲਕਾਰ ਕੰਮ ਕਰ ਰਹੇ ਹਨ।
ਪਟਿਆਲਾ ਜਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਤੇ ਧਰਤੀ ਹੇਠਲਾ ਪਾਣੀ ਦੇ ਡਿਗਦੇ ਪੱਧਰ ਨੂੰ ਠੱਲ ਪਾਵਣ ਦੇ ਮਹੱਤਵ ਨਾਲ ਆਉਂਦੇ ਬਰਸਾਤੀ ਸੀਜਨ ਦੋਰਾਨ ਜਿਲੇ ਭਰ ਵਿੱਚ ਵੱਧ ਤੋ ਵੱਧ ਪੋਦੇ ਲਗਾਉਣ ਦਾ ਟੀਚਾ ਹੈ।ਮੈ ਇਸ ਸੁਸਾਇਟੀ ਨਾਲ ਪੋਦੇ ਲਗਾਉਣ ਵਿੱਚ ਮਨ ਧੰਨ ਨਾਲ ਸੇਵਾ ਕਰਾਗਾ ਇਹ ਵਿਚਾਰ ਪੂਨੀਤ ਗੁਪਤਾ (ਗੋਪੀ) ਨੈਸਨਲ ਜੁਆਇੰਟ ਸਕੱਤਰ ਵਿਜਨ ਇੰਟਰਨੈਨਲ ਫੰਡਰੇਸਨ ਨੇ ਨਹਿਰੂ ਪਾਰਕ ਵਿੱਚ ਬੋਲਦੇ ਕਹੇ।