ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਲੁਟੇਰਿਆਂ ਖੋਹੀ ਨਕਦੀ

ਦੁਆਰਾ: Punjab Bani ਪ੍ਰਕਾਸ਼ਿਤ :Friday, 28 June, 2024, 12:28 PM

ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰਕੇ ਲੁਟੇਰਿਆਂ ਖੋਹੀ ਨਕਦੀ
ਭਿੱਖੀਵਿੰਡ : ਪਿੰਡ ਮਾੜੀ ਗੌੜ ਸਿੰਘ ਵਿਖੇ ਟਿਊਸ਼ਨ ਤੋਂ ਪੜ੍ਹ ਕੇ ਆ ਰਹੇ ਲੜਕੇ ਨੂੰ ਦਿਨ ਦਿਹਾੜੇ ਬਾਈਕ ਸਵਾਰ ਤਿੰਨ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਕੇ ਨਕਦੀ ਖੋਹ ਲਈ।ਜਿਨ੍ਹਾਂ ਨੂੰ ਪਕੜ ਵੀ ਲਿਆ ਗਿਆ ਹੈ।ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਦੌਰਾਨ ਲੜਕੇ ਨਾਲ ਜੱਫਾ ਪੈਣ ਦੌਰਾਨ ਦੋਵੇਂ ਲੁਟੇਰਿਆਂ ਦੇ ਮੂੰਹਾਂ ’ਤੇ ਬੰਨ੍ਹਿਆਂ ਕੱਪੜਾ ਉਤਰ ਵੀ ਗਿਆ ਸੀ ਅਤੇ ਉਨ੍ਹਾਂ ਦੀ ਪਛਾਣ ਵੀ ਹੋ ਗਈ ਸੀ ਦੇ ਖਿਲਾਫ਼ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।