ਸੈਂਸੈਕਸ ਪਹਿਲੀ ਵਾਰ 79 ਹਜ਼ਾਰ ਤੋਂ ਪਾਰ
ਦੁਆਰਾ: Punjab Bani ਪ੍ਰਕਾਸ਼ਿਤ :Friday, 28 June, 2024, 12:04 PM

ਸੈਂਸੈਕਸ ਪਹਿਲੀ ਵਾਰ 79 ਹਜ਼ਾਰ ਤੋਂ ਪਾਰ
ਮੁੰਬਈ : ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਸ਼ੇਅਰ ਬਾਜ਼ਾਰ ’ਚ ਤੇਜ਼ੀ ਦਾ ਸਿਲਸਿਲਾ ਅੱਜ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ ’ਚ ਵੀ ਜਾਰੀ ਰਿਹਾ ਅਤੇ ਸੈਂਸੈਕਸ ਪਹਿਲੀ ਵਾਰ 79 ਹਜ਼ਾਰ ਦੇ ਅੰਕੜੇ ਤੋਂ ਪਾਰ ਹੋ ਗਿਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ 0.72 ਫੀਸਦ ਦੇ ਵਾਧੇ ਨਾਲ 568.93 ਅੰਕ ਚੜ੍ਹ ਕੇ 79,243.18 ਅੰਕ ਦੇ ਨਵੇਂ ਰਿਕਾਰਡ ਪੱਧਰ ’ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.74 ਫੀਸਦ ਦੇ ਵਾਧੇ ਨਾਲ 175.70 ਅੰਕ ਚੜ੍ਹ ਕੇ 24,044.50 ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ।
