ਮਾਮਲਾ : ਆਈਸਕ੍ਰੀਮ ਵਿਚ ਕਿਸ ਦੀ ਉਂਗਲ ਦਾ ਟੁੱਕੜਾ ਸੀ ਬਾਰੇ ਜਾਣਨ ਲਈ ਪੜ੍ਹੋ

ਦੁਆਰਾ: Punjab Bani ਪ੍ਰਕਾਸ਼ਿਤ :Thursday, 27 June, 2024, 08:02 PM

ਮਾਮਲਾ : ਆਈਸਕ੍ਰੀਮ ਵਿਚ ਕਿਸ ਦੀ ਉਂਗਲ ਦਾ ਟੁੱਕੜਾ ਸੀ ਬਾਰੇ ਜਾਣਨ ਲਈ ਪੜ੍ਹੋ
ਮੁੰਬਈ : ਭਾਰਤ ਦੇਸ਼ ਦੀ ਵਿੱਤੀ ਰਾਜਧਾਨੀ ਤੇ ਭਾਰਤ ਦੇਸ਼ ਦਾ ਦਿੱਲ ਮੰਨੀ ਜਾਣ ਵਾਲੀ ਮੁੰਬਈ ਨਗਰੀ ਵਿਖੇ ਵਾਪਰੀ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਕਿ ਆਈਸਕ੍ਰੀਮ ਵਿਚ ਕਿਸ ਦੀ ਉਂਗਲ ਸੀ ਬਾਰੇ ਪਤਾ ਲਗਾਉਂਦਿਆਂ ਪੁਲਸ ਨੇ ਖੁਲਾਸਾ ਕੀਤਾ ਹੈ ਕਿ ਆਈਸਕ੍ਰੀਮ ‘ਚ ਮਿਲੀ ਕੱਟੀ ਹੋਈ ਉਂਗਲੀ ਦਾ ਟੁਕੜਾ ਪੁਣੇ ਦੀ ਫਾਰਚਿਊਨ ਕੰਪਨੀ ‘ਚ ਕੰਮ ਕਰਦੇ ਸਹਾਇਕ ਓਮਕਾਰ ਪੋਟੇ ਦਾ ਸੀ। ਵੀਰਵਾਰ ਨੂੰ ਆਈ. ਡੀ. ਐਨ. ਏ. ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। 11 ਮਈ 2024 ਨੂੰ ਆਈਸਕ੍ਰੀਮ ਪੈਕ ਕਰਦੇ ਸਮੇਂ ਓਮਕਾਰ ਪੋਟੇ ਦੇ ਸੱਜੇ ਹੱਥ ਦੀ ਵਿਚਕਾਰਲੀ ਉਂਗਲੀ ਕੱਟੀ ਗਈ ਸੀ। ਲਾਪਰਵਾਹੀ ਦੀ ਹੱਦ ਤਾਂ ਇਹ ਹੈ ਕਿ ਆਈਸਕ੍ਰੀਮ ਬਿਨਾਂ ਸਪਾਟ ਮੋਨੀਟਰਿੰਗ ਦੇ ਪੈਕ ਕਰ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਆਈਸਕ੍ਰੀਮ ਦੀ ਮੈਨੂਫੈਕਚਰਿੰਗ ਡੇਟ ਵੀ ਉਸੇ ਦਿਨ ਹੁੰਦੀ ਹੈ। ਇਸ ਖੁਲਾਸੇ ਤੋਂ ਬਾਅਦ ਮੁੰਬਈ ਪੁਲਸ ਨੇ ਫਾਰਚਿਊਨ ਕੰਪਨੀ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਕੰਪਨੀ ‘ਚ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਗ੍ਰਿਫਤਾਰੀ ਦੀ ਟਲ ਗਈ ਹੈ।