ਜਨਰਲ ਉਪੇਦਰ ਦਿਵੇਦੀ ਨੇ ਫੌਜ ਮੁਖੀ ਵਜੋ ਸੰਭਾਲਿਆ ਅਹੁਦਾ
ਦੁਆਰਾ: Punjab Bani ਪ੍ਰਕਾਸ਼ਿਤ :Sunday, 30 June, 2024, 04:40 PM

ਜਨਰਲ ਉਪੇਦਰ ਦਿਵੇਦੀ ਨੇ ਫੌਜ ਮੁਖੀ ਵਜੋ ਸੰਭਾਲਿਆ ਅਹੁਦਾ
ਨਵੀਂ ਦਿੱਲੀ, 30 ਜੂਨ
ਜਨਰਲ ਉਪੇਂਦਰ ਦਿਵੇਦੀ ਨੇ ਅੱਜ 30ਵੇਂ ਚੀਫ਼ ਆਫ਼ ਆਰਮੀ ਸਟਾਫ (ਫੌਜ ਮੁਖੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਜਨਰਲ ਮਨੋਜ ਪਾਂਡੇ ਦੇ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਭਾਰਤੀ ਫ਼ੌਜ ਦੀ ਕਮਾਨ ਸੰਭਾਲੀ ਹੈ। ਜਨਰਲ ਦਿਵੇਦੀ ਇਸ ਤੋਂ ਪਹਿਲਾਂ ਭਾਰਤੀ ਫ਼ੌਜ ਦੇ ਉਪ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਕੋਲ ਚੀਨ ਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ’ਤੇ ਕੰਮ ਕਰਨ ਦਾ ਕਾਫੀ ਵੱਡਾ ਤਜਰਬਾ ਹੈ।
