ਡਰੋਨਾਂ ਰਾਹੀ ਸੁਟੇ ਦੋ ਪੈਕੇਟਾਂ ਵਿੱਚੋ ਕਿਲੋ ਤੋ ਵਧ ਹੈਰੋਇਨ ਬਰਾਮਦ
ਦੁਆਰਾ: Punjab Bani ਪ੍ਰਕਾਸ਼ਿਤ :Saturday, 29 June, 2024, 05:51 PM

ਡਰੋਨਾਂ ਰਾਹੀ ਸੁਟੇ ਦੋ ਪੈਕੇਟਾਂ ਵਿੱਚੋ ਕਿਲੋ ਤੋ ਵਧ ਹੈਰੋਇਨ ਬਰਾਮਦ
ਅੰਮ੍ਰਿਤਸਰ, 29 ਜੂਨ
ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਨੇ ਅੰਮ੍ਰਿਤਸਰ ਜ਼ਿਲ੍ਹੇ ਚੋਂ ਛੇ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡਰੋਨਾਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਚਲਾਈ ਖੋਜ ਮੁਹਿੰਮ ਦੌਰਾਨ ਦੋ ਵੱਖ-ਵੱਖ ਥਾਵਾਂ ਤੋਂ 6.130 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਮਾਹਵਾ ਅਤੇ ਕੱਕੜ ਪਿੰਡ ਚੋਂ ਕ੍ਰਮਵਾਰ 560 ਗ੍ਰਾਮ ਅਤੇ 5.570 ਕਿਲੋ ਦੀ ਖੇਪ ਬਰਮਾਦ ਹੋਈ ਹੈ। ਬੀਐੱਸਐੱਫ਼ ਨੇ ਕਿਹਾ ਕਿ ਦੋਵੇਂ ਪੈਕੇਟ ਪਾਕਿਸਤਾਨੀ ਡਰੋਨਾਂ ਰਾਹੀਂ ਸੁੱਟੇ ਗਏ ਹਨ।
