ਅੰਮ੍ਰਿਤਪਾਲ ਦੇ ਸਾਥੀ ਭਾਈ ਕੁਲਵੰਤ ਰਾਉਕੇ ਲੜਨਗੇ ਬਰਨਾਲਾ ਤੋ ਜਿਮਨੀ ਚੋਣ

ਦੁਆਰਾ: Punjab Bani ਪ੍ਰਕਾਸ਼ਿਤ :Saturday, 29 June, 2024, 05:10 PM

ਅੰਮ੍ਰਿਤਪਾਲ ਦੇ ਸਾਥੀ ਭਾਈ ਕੁਲਵੰਤ ਰਾਉਕੇ ਲੜਨਗੇ ਬਰਨਾਲਾ ਤੋ ਜਿਮਨੀ ਚੋਣ
ਮੋਗਾ : ਡਿਬੜੂਗੜ ਜ਼ੇਲ੍ਹ ਵਿੱਚ ਐੱਨਐੱਸਏ ਅਧੀਨ ਬੰਦ ਭਾਈ ਕੁਲਵੰਤ ਸਿੰਘ ਰਾਊਕੇ ਬਰਨਾਲਾ ਤੋਂ ਜਿਮਨੀ ਚੋਣ ਲੜਣਗੇ। ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਕਰਦਿਆਂ ਉਨ੍ਹਾਂ ਦੇ ਚਚੇਰੇ ਭਾਈ ਮਹਾ ਸਿੰਘ ਨੇ ਦੱਸਿਆ ਕਿ ਸਾਰੇ ਸਾਥੀਆਂ ਦੇ ਸਲਾਹ ਮਸ਼ਵਰੇ ਤੋਂ ਭਾਈ ਕੁਲਵੰਤ ਸਿੰਘ ਨੇ ਉਨ੍ਹਾਂ ਨਾਲ ਜੇਲ੍ਹ ਤੋਂ ਗੱਲਬਾਤ ਦੌਰਾਨ ਚੋਣ ਲੜਣ ਦੇ ਫੈਸਲੇ ਨੂੰ ਸਾਂਝਾ ਕੀਤਾ ਹੈ।
ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਦੀਪ ਸਿੱਧੂ ਦੇ ਵੀ ਕਾਫੀ ਨਜ਼ਦੀਕੀਆਂ ਵਿਚੋਂ ਇਕ ਹਨ। ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਆਪਣੇ ਰਾਊਕੇ ਕਲਾਂ ਘਰ ਵਿੱਚ ਗ੍ਰਿਫਤਾਰੀ ਦਿੱਤੀ ਸੀ।