ਨੀਟ ਪੇਪਰ ਮਾਮਲੇ ਵਿਚ ਸੀ. ਬੀ. ਆਈ ਨੇ ਕੀਤੀਆਂ ਦੋ ਗ੍ਰਿਫਤਾਰੀਆਂ

ਦੁਆਰਾ: Punjab Bani ਪ੍ਰਕਾਸ਼ਿਤ :Thursday, 27 June, 2024, 06:35 PM

ਨੀਟ ਪੇਪਰ ਮਾਮਲੇ ਵਿਚ ਸੀ. ਬੀ. ਆਈ ਨੇ ਕੀਤੀਆਂ ਦੋ ਗ੍ਰਿਫਤਾਰੀਆਂ
ਨਵੀਂ ਦਿੱਲੀ : ਭਾਰਤ ਵਿਚ ਹੋਈਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਾਲੇ ਐਮ. ਪੀ. ਸਹੂੰ ਚੁੱਕ ਹੀ ਰਹੇ ਸਨ ਕਿ ਭਾਰਤ ਵਿਚ ਨੀਟ ਪ੍ਰੀਖਿਆ ਮਾਮਲਾ ਗਰਮਾ ਗਿਆ ਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਮਾਮਲੇ ਵਿਚ ਆਪਣੇ ਹੱਥਾਂ ਵਿਚ ਲੈਂਦਿਆਂ ਪਹਿਲੀਆਂ ਦੋ ਗ੍ਰਿਫ਼ਤਾਰੀਆਂ ਨੂੰ ਅੰਜਾਮ ਦੇ ਦਿੱਤਾ ਹੈ।ਸੀ. ਬੀ. ਆਈ. ਨੇ ਜਿਨ੍ਹਾਂ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ ਵਿਚ ਮਨੀਸ਼ ਪ੍ਰਕਾਸ਼ ਅਤੇ ਆਸ਼ੂਤੋਸ਼ ਕੁਮਾਰ ਸ਼ਾਮਲ ਹਨ। ਸੀ. ਬੀ. ਆਈ. ਨੇ ਗ੍ਰਿਫਤਾਰੀ ਦੀ ਅਧਿਕਾਰਤ ਜਾਣਕਾਰੀ ਮਨੀਸ਼ ਦੀ ਪਤਨੀ ਨੂੰ ਫੋਨ ‘ਤੇ ਦਿੱਤੀ ਕਿਉਂਕਿ ਸੀ. ਬੀ. ਆਈ. ਨੇਮੁਨੀਸ਼ ਨੂੰ ਸਿਰਫ਼ ਗੱਲਬਾਤ ਲਈ ਬੁਲਾਇਆ ਸੀ।