ਜਿਲ੍ਹਾ ਪੀ.ਐਨ.ਡੀ.ਟੀ.ਐਡਵਾਈਜਰੀ ਕਮੇਟੀ ਦੀ ਕੀਤੀ ਮੀਟਿੰਗ

ਜਿਲ੍ਹਾ ਪੀ.ਐਨ.ਡੀ.ਟੀ.ਐਡਵਾਈਜਰੀ ਕਮੇਟੀ ਦੀ ਕੀਤੀ ਮੀਟਿੰਗ
ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਲਈ ਕੀਤੇ ਜਾ ਰਹੇ ਹਨ ਉਪਰਾਲੇ – ਸਿਵਲ ਸਰਜਨ
ਪਟਿਆਲਾ ,27 ਜੂਨ () ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਅਤੇ ਪੀ.ਐਨ.ਡੀ.ਟੀ.ਐਕਟ ਨੁੰ ਸਖਤੀ ਨਾਲ ਲਾਗੂ ਕਰਵਾਉਣ ਦੇ ਉਦੇਸ਼ ਨਾਲ ਚੈਅਰਪਰਸਨ ਜਿਲ੍ਹਾ ਐਪ੍ਰੋਪੀਰੇਟ ਅਥਾਰਟੀ ਕਮ ਸਿਵਲ ਸਰਜਨ ਡਾ. ਸੰਜੇ ਗੋਇਲ ਦੀ ਅਗਵਾਈ ਵਿੱਚ ਪੀ.ਐਨ.ਡੀ.ਟੀ. ਐਡਵਾਈਜਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ.ਜੇ.ਸਿੰਘ,ਪੀ.ਐਨ.ਡੀ.ਟੀ.ਐਡਵਾਈਜਰੀ ਕਮੇਟੀ ਮੈਂਬਰ ਡਾ. ਸੁਰਿੰਦਰਪਾਲ ਸਿੰਘ, ਡਾ. ਚੰਚਲ ਗਾਇਨੀਕੋਲੋਜਿਸਟ , ਸੋਸ਼ਲ ਵਰਕਰ ਵਿਜੈ ਗੋਇਲ, ਮਾਸ ਮੀਡੀਆ ਅਫਸਰ ਕੁਲਵੀਰ ਕੌਰ,ਜਸਜੀਤ ਕੌਰ, ਇਸਤਰੀ ਤੇਂ ਬਾਲ ਵਿਕਾਸ ਵਿਭਾਗ ਤੋਂ ਸੰਦੀਪ ਸਿੰਘ , ਡਾ.ਵਿਕਾਸ ਗੋਇਲ ਸੀਨੀਅਰ ਮੈਡੀਕਲ ਅਫਸਰ ਮਾਤਾ ਕੁੱਸਲਿਆ ਹਸਪਤਾਲ ਡਾ. ਅੰਜੂ ਬੱਚਿਆ ਦੇ ਮਾਹਿਰ,ਪੀ.ਐਨ.ਡੀ.ਟੀ ਕੁਆਰਡੀਨੇਟਰ ਡਾ. ਜਸਪ੍ਰੀਤ ਕੌਰ, ਸਪਨਾ ਰਾਣੀ ਕੰਮਪਿਊਟਰ ਅਪਰੇਟਰ ਹਾਜਰ ਹੋਏ। ਮੀਟਿੰਗ ਵਿੱਚ ਜਿਲ੍ਹੇ ਵਿੱਚ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਅਤੇ ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਿਸ਼ੇਸ਼ ਉਪਰਾਲੇ ਜਿਵੇਂ ਅਲਟਰਾ ਸਾਉਂਡ ਸੈਂਟਰਾ ਦੀ ਨਿਰੰਤਰ ਇੰਸਪੈਕਸ਼ਨਾ ਕਰਨੀਆਂ, ਜਾਗਰੁਕਤਾ ਮੁਹਿੰਮਾ ਤੇਜ ਕਰਨ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸਿਵਲ ਸਰਜਨ ਡਾ. ਸੰਜੇ ਗੋਇਲ ਨੇਂ ਕਿਹਾ ਕਿ ਪਿਛਲੇ ਕੁੱਝ ਸਾਲਾ ਵਿੱਚ ਜਿਲ਼ੇ੍ਹ ਵਿੱਚ ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੁ ਕਰਨ ਸਦਕਾ ਲਿੰਗ ਅਨੁਪਾਤ ਵਿੱਚ ਭਾਵੇਂ ਕਾਫੀ ਸੁਧਾਰ ਆਇਆ ਹੈ ਪ੍ਰੰਤੂ ਇਸ ਵਿੱਚ ਹੋਰ ਸੁਧਾਰ ਲਿਆਉਣ ਲਈ ਉਪਰਾਲੇ ਜਾਰੀ ਹਨ। ਇਸ ਮੀਟਿੰਗ ਵਿੱਚ ਜਿਲ੍ਹੇ ਦੇ ਰੇਡੀਓਲੋਜਿਸਟਾਂ ਵੱਲੋਂ ਵੱਖ ਵੱਖ ਅਲਟਰਾਸਾਂਉਂਡ ਸੈਂਟਰਾ ਵਿੱਚ ਰਜਿਸ਼ਟਰੇਸ਼ਨ ਕਰਵਾਉਣ ਲਈ ਦਿੱਤੇ ਪੱਤਰਾ ਦੀ ਘੋਖ ਪੜਤਾਲ ਕਰਕੇ ਪ੍ਰਵਾਨਗੀ ਦੇਣ ਸਬੰਧੀ ਸਬੰਧੀ ਫੈਸਲੇ ਵੀ ਲਏ ਗਏ।
