ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਸੁਕੇਸ਼ ਗੁਪਤਾ ਜੀ ਦੇ 72ਵੇਂ ਜਨਮ ਦਿਨ ਮੌਕੇ ਬੂਟੇ ਲਗਾਏ

ਦੁਆਰਾ: Punjab Bani ਪ੍ਰਕਾਸ਼ਿਤ :Thursday, 27 June, 2024, 05:09 PM

ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਸੁਕੇਸ਼ ਗੁਪਤਾ ਜੀ ਦੇ 72ਵੇਂ ਜਨਮ ਦਿਨ ਮੌਕੇ ਬੂਟੇ ਲਗਾਏ
ਅੱਜ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਸੁਕੇਸ਼ ਗੁਪਤਾ ਜੀ ਦਾ 72ਵਾਂ ਜਨਮ ਦਿਨ ਸੀ ਇਸ ਮੌਕੇ ਉਹਨਾਂ ਨੇ ਪਰਿਵਾਰ ਸਮੇਤ ਪਹੁੰਚ ਕੇ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਮੱਥਾ ਟੇਕਿਆ ਇਸ ਉਪਰੰਤ ਮੰਦਿਰ ਵਿਖੇ ਬੂਟੇ ਲਗਾਏ ਗਏ। ਇਸ ਮੌਕੇ ਉਹਨਾਂ ਵੱਲੋਂ 9 ਬੂਟੇ ਜਿਵੇਂ ਬਰੋਟਾ, ਨਿੰਮ, ਪਿੱਪਲ ਆਦਿ ਦੇ ਆਕਸੀਜਨ ਵਾਲੇ ਬੂਟੇ ਲਗਾਏ। ਇਸ ਮੌਕੇ ਉਹਨਾਂ ਵੱਲੋਂ ਮੰਦਿਰ ਵਿਖੇ ਪਹੁੰਚੇ ਸਾਰੇ ਬੱਚਿਆਂ ਨੂੰ ਚੋਕਲੇਟਾਂ, ਚਿਪਸ ਅਤੇ ਦੁੱਧ ਸ਼ਰਬਤ ਦੀ ਛਬੀਲ ਵਰਤਾਈ ਗਈ। ਉਹਨਾਂ ਨੇ ਮੰਦਿਰ ਵਿਖੇ ਲਗਾਏ ਛੋਟੇ ਝੂਲਿਆਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹ ਜ਼ੋ ਕਦਮ ਸੁਧਾਰ ਸਭਾ ਵੱਲੋਂ ਉਠਾਇਆ ਗਿਆ ਹੈ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਇਸ ਨਾਲ ਬੱਚਿਆਂ ਵਿੱਚ ਉਤਸ਼ਾਹ ਵਧਦਾ ਹੈ ਅਤੇ ਬੱਚੇ ਰੋਜਾਨਾਂ ਹੀ ਮੰਦਿਰ ਆਉਂਦੇ ਹਨ ਅਤੇ ਪਾਠ ਪੁਜਾ ਕਰਕੇ ਉਸ ਉਪਰੰਤ ਝੂਲੇ ਲੈ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਇਸ ਨਾਲ ਬੱਚੇ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਦੁਆਵਾ ਦਿੰਦੇ ਹਨ। ਇਸ ਮੌਕੇ ਸੁਧਾਰ ਸਭਾ ਵਲੋਂ ਕਿਹਾ ਗਿਆ ਕਿ ਜਦੋਂ ਕਿ ਕਿਸੇ ਦਾ ਜਨਮ ਦਿਨ ਜਾਂ ਸਾਲਗਿਰਾ ਹੋਵੇ ਉਹ ਖਾਲੀ ਜਗ੍ਹਾਂ ਤੇ ਬੂਟੇ ਲਗਾਉਣ ਅਤੇ ਵਾਤਾਵਰਨ ਸ਼ੁੱਧ ਬਣਾਉਣ।