ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ : ਸਾਈਬਰ ਸੈਲ ਜਾਂਚ ਵਿੱਚ ਜੁਟਿਆ

ਦੁਆਰਾ: Punjab Bani ਪ੍ਰਕਾਸ਼ਿਤ :Wednesday, 15 May, 2024, 02:55 PM

ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ : ਸਾਈਬਰ ਸੈਲ ਜਾਂਚ ਵਿੱਚ ਜੁਟਿਆ
ਉੱਤਰ ਪ੍ਰਦੇਸ਼, 15 ਮਈ
ਇਥੋਂ ਦੇ 10 ਸਕੂਲਾਂ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਨਾਲ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ। ਇਹ ਦਿੱਲੀ-ਐੱਨਸੀਆਰ ਖੇਤਰ ਅਤੇ ਜੈਪੁਰ ਸਮੇਤ ਕਈ ਸ਼ਹਿਰਾਂ ਵਿੱਚ ਸਕੂਲਾਂ ਅਤੇ ਹਸਪਤਾਲਾਂ ਨੂੰ ਧਮਕੀ ਦੇਣ ਵਾਲੀਆਂ ਅਜਿਹੀਆਂ ਈਮੇਲਾਂ ਤੋਂ ਬਾਅਦ ਦੀ ਘਟਨਾ ਹੈ। ਪੁਲੀਸ ਦੇ ਸੰਯੁਕਤ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਹਰੀਸ਼ ਚੰਦਰ ਨੇ ਕਿਹਾ ਕਿ ਕਾਨਪੁਰ ਪੁਲੀਸ ਨੂੰ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਬਾਰੇ ਸੂਚਨਾ ਮਿਲੀ ਸੀ। ਸਾਈਬਰ ਸੈੱਲ ਮਾਮਲੇ ਦੀ ਜਾਂਚ ਕਰ ਰਿਹਾ ਹੈ।