ਅਮਰੀਕਾ ਇਜਰਾਈਲ ਨੂੰ ਭੇਜੇਗਾ ਹਥਿਆਰ ਤੇ ਗੋਲਾ ਬਾਰੂਦ

ਦੁਆਰਾ: Punjab Bani ਪ੍ਰਕਾਸ਼ਿਤ :Wednesday, 15 May, 2024, 02:47 PM

ਅਮਰੀਕਾ ਇਜਰਾਈਲ ਨੂੰ ਭੇਜੇਗਾ ਹਥਿਆਰ ਤੇ ਗੋਲਾ ਬਾਰੂਦ
ਵਾਸ਼ਿੰਗਟਨ, 15 ਮਈ
ਬਾਇਡਨ ਪ੍ਰਸ਼ਾਸਨ ਨੇ ਮੁੱਖ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਅਮਰੀਕਾ ਇਜ਼ਰਾਈਲ ਨੂੰ 1 ਅਰਬ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੇ ਹਥਿਆਰ ਅਤੇ ਗੋਲਾ-ਬਾਰੂਦ ਭੇਜੇਗਾ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਹਥਿਆਰਾਂ ਦੀ ਇਹ ਖੇਪ ਕਦੋਂ ਭੇਜੀ ਜਾਵੇਗੀ। ਇਸ ਮਹੀਨੇ ਬਾਇਡਨ ਪ੍ਰਸ਼ਾਸਨ ਨੇ ਇਜ਼ਰਾਈਲ ਨੂੰ 2,000 ਪੌਂਡ ਦੀ ਕੀਮਤ ਦੇ 3,500 ਬੰਬਾਂ ਦੀ ਖੇਪ ਭੇਜਣ ‘ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਇਹ ਖੁਲਾਸਾ ਹੋਇਆ ਹੈ ਕਿ ਅਮਰੀਕਾ ਇਜ਼ਰਾਈਲ ਨੂੰ ਹਥਿਆਰਾਂ ਦੀ ਪਹਿਲੀ ਖੇਪ ਭੇਜ ਰਿਹਾ ਹੈ।