ਕ੍ਰਿਕੇਟਰ ਸਚਿਨ ਤੇਦੁਲਕਰ ਦੇ ਸੁਰਖਿਆ ਕਰਮਚਾਰੀ ਨੇ ਕੀਤੀ ਖੁਦਕੁਸ਼ੀ
ਦੁਆਰਾ: Punjab Bani ਪ੍ਰਕਾਸ਼ਿਤ :Wednesday, 15 May, 2024, 02:51 PM

ਕ੍ਰਿਕੇਟਰ ਸਚਿਨ ਤੇਦੁਲਕਰ ਦੇ ਸੁਰਖਿਆ ਕਰਮਚਾਰੀ ਨੇ ਕੀਤੀ ਖੁਦਕੁਸ਼ੀ
ਮਹਾਰਾਸ਼ਟਰ, 15 ਮਈ
ਭਾਰਤ ਰਤਨ ਸਚਿਨ ਤੇਂਦੁਲਕਰ ਦੀ ਸੁਰੱਖਿਆ ਨਾਲ ਜੁੜੇ ਸਟੇਟ ਰਿਜ਼ਰਵ ਪੁਲੀਸ ਬਲ (ਐੱਸਆਰਪੀਐੱਫ) ਦੇ ਜਵਾਨ ਨੇ ਜਾਮਨੇਰ ਸ਼ਹਿਰ ਵਿੱਚ ਆਪਣੇ ਜੱਦੀ ਘਰ ਵਿੱਚ ਕਥਿਤ ਤੌਰ ‘ਤੇ ਖ਼ੁਦ ਨੂੰ ਗੋਲੀ ਮਾਰ ਲਈ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਕਪਡੇ ਵਜੋਂ ਹੋਈ ਹੈ, ਜੋ ਆਪਣੇ ਜੱਦੀ ਸਥਾਨ ‘ਤੇ ਛੁੱਟੀਆਂ ’ਤੇ ਗਿਆ ਸੀ। ਕਾਪਡੇ (39) ਜਿਸ ਨੇ ਆਪਣੀ ਸਰਵਿਸ ਬੰਦੂਕ ਨਾਲ ਗਰਦਨ ‘ਤੇ ਗੋਲੀ ਮਾਰ ਲਈ, ਦੇ ਪਰਿਵਾਰ ਵਿੱਚ ਬਜ਼ੁਰਗ ਮਾਤਾ-ਪਿਤਾ, ਪਤਨੀ ਅਤੇ ਦੋ ਨਾਬਾਲਗ ਬੱਚੇ, ਇਕ ਭਰਾ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਅੱਜ ਤੜਕੇ 1.30 ਵਜੇ ਦੀ ਹੈ। ਕਥਿਤ ਖੁਦਕੁਸ਼ੀ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
