ਜੈਪੁਰ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਦੁਆਰਾ: Punjab Bani ਪ੍ਰਕਾਸ਼ਿਤ :Monday, 13 May, 2024, 03:13 PM

ਜੈਪੁਰ ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਜੈਪੁਰ, 13 ਮਈ
ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਘੱਟੋ-ਘੱਟ ਚਾਰ ਸਕੂਲਾਂ ਨੂੰ ਅੱਜ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਬੰਬ ਠੁੱਸ ਕਰਨ ਵਾਲੇ ਦਸਤੇ ਤੇ ਸੂਹੀਆ ਕੁੱਤਿਆਂ ਦੇ ਨਾਲ ਪੁਲੀਸ ਟੀਮਾਂ ਸਕੂਲਾਂ ਵਿੱਚ ਪਹੁੰਚ ਗਈਆਂ ਹਨ। ਜੈਪੁਰ ਦੇ ਪੁਲਹਸ ਕਮਿਸ਼ਨਰ ਬੀਜੂ ਜਾਰਜ ਜੋਸਫ ਨੇ ਕਿਹਾ, ‘ਚਾਰ-ਪੰਜ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਪੁਲੀਸ ਸਕੂਲਾਂ ਵਿੱਚ ਪਹੁੰਚ ਗਈ ਹੈ। ਈਮੇਲ ਰਾਹੀਂ ਧਮਕੀ ਦਿੱਤੀ ਗਈ ਹੈ ਤੇ ਮੁਲਜ਼ਮ ਦੀ ਪਛਾਣ ਕੀਤੀ ਜਾ ਰਹੀ ਹੈ।