ਟਿਸੂ ਪੇਪਰ ਤੇ ਬੰਬ ਲਿਖਣ ਕਾਰਨ ਫੈਲੀ ਦਹਿਸਤ
ਦੁਆਰਾ: Punjab Bani ਪ੍ਰਕਾਸ਼ਿਤ :Thursday, 16 May, 2024, 02:40 PM

ਟਿਸੂ ਪੇਪਰ ਤੇ ਬੰਬ ਲਿਖਣ ਕਾਰਨ ਫੈਲੀ ਦਹਿਸਤ
ਨਵੀਂ ਦਿੱਲੀ, 16 ਮਈ
ਇਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈਜੀਆਈ) ‘ਤੇ ਦਿੱਲੀ ਤੋਂ ਵਡੋਦਰਾ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਨੇ ਜਹਾਜ਼ ਦੇ ਪਖਾਨੇ ਵਿਚ ਟਿਸ਼ੂ ਪੇਪਰ ਦੇਖਿਆ ਜਿਸ ‘ਤੇ ਬੰਬ ਲਿਖਿਆ ਹੋਇਆ ਸੀ। ਉਸ ਸਮੇਂ ਜਹਾਜ਼ ਉਡਾਣ ਭਰਨ ਲਈ ਤਿਆਰ ਸੀ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਅਤੇ ਦਿੱਲੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਅਤੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਲਿਆ। ਕੁਝ ਵੀ ਨਹੀਂ ਮਿਲਿਆ। ਬਾਅਦ ਵਿੱਚ ਯਾਤਰੀ ਕਿਸੇ ਹੋਰ ਜਹਾਜ਼ ਰਾਹੀਂ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਏ।
