ਹੋਰਡਿੰਗ ਡਿਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 16
ਦੁਆਰਾ: Punjab Bani ਪ੍ਰਕਾਸ਼ਿਤ :Thursday, 16 May, 2024, 02:43 PM

ਹੋਰਡਿੰਗ ਡਿਗਣ ਕਾਰਨ ਮਰਨ ਵਾਲਿਆਂਦੀ ਗਿਣਤੀ ਹੋਈ 16
ਮੁੰਬਈ, 16 ਮਈ
ਮੁੰਬਈ ਦੇ ਘਾਟਕੋਪਰ ‘ਚ ਸੋਮਵਾਰ ਨੂੰ ਹੋਰਡਿੰਗ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਮੁੰਬਈ ਦੇ ਸਾਬਕਾ ਜੀਐਮ ਮਨੋਜ ਚਨਸੋਰੀਆ (60) ਅਤੇ ਉਸ ਦੀ ਪਤਨੀ ਅਨੀਤਾ (59) ਵਜੋਂ ਹੋਈ ਹੈ।
ਬੀਐੱਮਸੀ ਦੇ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ, ਜੋ ਸੜੀ ਹੋਈ ਹਾਲਤ ਵਿੱਚ ਸਨ, ਨੂੰ ਤੜਕੇ 1 ਵਜੇ ਦੇ ਆਸ-ਪਾਸ ਹਸਪਤਾਲ ਵਿੱਚ ਲਿਜਾਇਆ ਗਿਆ।ਬਚਾਅ ਕਰਮਚਾਰੀਆਂ ਨੇ ਦੇਰ ਰਾਤ ਹੋਰਡਿੰਗ ਦੇ ਹੇਠਾਂ ਮਲਬੇ ਹੇਠ ਦੱਬੀ ਕਾਰ ਵਿੱਚੋਂ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ।
