ਰੂਸ ਦੇ ਰਾਸ਼ਟਰਪਤੀ ਨੇ ਕੀਤਾ ਚੀਨ ਦਾ ਦੌਰਾ
ਦੁਆਰਾ: Punjab Bani ਪ੍ਰਕਾਸ਼ਿਤ :Thursday, 16 May, 2024, 02:30 PM

ਰੂਸ ਦੇ ਰਾਸ਼ਟਰਪਤੀ ਨੇ ਕੀਤਾ ਚੀਨ ਦਾ ਦੌਰਾ
ਰੂਸ 16 ਮਈ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਆਪਣੇ ਦੇਸ਼ ਦੀ ਸਰਕਾਰੀ ਯਾਤਰਾ ‘ਤੇ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਸਮਾਰੋਹ ‘ਚ ਸਵਾਗਤ ਕੀਤਾ। ਫਰਵਰੀ 2022 ‘ਚ ਯੂਕਰੇਨ ‘ਤੇ ਮਾਸਕੋ ਦੇ ਹਮਲੇ ਤੋਂ ਬਾਅਦ ਰੂਸ ਆਰਥਿਕ ਤੌਰ ‘ਤੇ ਚੀਨ ‘ਤੇ ਜ਼ਿਆਦਾ ਨਿਰਭਰ ਹੋ ਗਿਆ ਹੈ ਅਤੇ ਪੂਤਿਨ ਦਾ ਇਹ ਦੌਰਾ ਇਨ੍ਹਾਂ ਹਾਲਾਤ ਵਿਚਾਲੇ ਹੋ ਰਿਹਾ ਹੈ। ਪੂਤਿਨ ਇਸ ਦੌਰੇ ਦੌਰਾਨ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ।
