ਮੰਤਰੀ ਆਤਿਸ਼ੀ ਨੇ ਜੇਲ ਪ੍ਰਸ਼ਾਸ਼ਨ ਤੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਲਗਾਇਆ ਦੋਸ਼

ਦੁਆਰਾ: Punjab Bani ਪ੍ਰਕਾਸ਼ਿਤ :Monday, 22 April, 2024, 02:15 PM

ਮੰਤਰੀ ਆਤਿਸ਼ੀ ਨੇ ਜੇਲ ਪ੍ਰਸ਼ਾਸ਼ਨ ਤੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਲਗਾਇਆ ਦੋਸ਼
ਨਵੀਂ ਦਿੱਲੀ : ਦਿੱਲੀ ਸਰਕਾਰ ‘ਚ ਮੰਤਰੀ ਆਤਿਸ਼ੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ ‘ਤੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਧਦੇ ਸ਼ੂਗਰ ਪੱਧਰ ਨੂੰ ਲੈ ਕੇ ਨਾ ਤਾਂ ਏਮਜ਼ ਦੇ ਮਾਹਿਰਾਂ ਦੀ ਸਲਾਹ ਲਈ ਗਈ ਹੈ ਤੇ ਨਾ ਹੀ ਕੇਜਰੀਵਾਲ ਦਾ ਸਹੀ ਚੈਕਅੱਪ ਕਰਵਾਇਆ ਗਿਆ। ਸਿਰਫ਼ ਡਾਇਟੀਸ਼ੀਅਨ ਦੇ ਚਾਰਟ ਦੇ ਆਧਾਰ ‘ਤੇ ਹੀ ਅਦਾਲਤ ‘ਚ ਕਿਹਾ ਗਿਆ ਹੈ ਕਿ ਜੇ ਉਸ ਨੂੰ ਇਸ ਅਨੁਸਾਰ ਖਾਣਾ ਦਿੱਤਾ ਜਾਵੇ ਤਾਂ ਉਸ ਦਾ ਸ਼ੂਗਰ ਪੱਧਰ ਵੀ ਠੀਕ ਰਹੇਗਾ ਤੇ ਉਸ ਨੂੰ ਇੰਸੁਲਿਨ ਦੀ ਲੋੜ ਨਹੀਂ ਪਵੇਗੀ।
‘ਆਪ’ ਹੈੱਡਕੁਆਰਟਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਤਿਸ਼ੀ ਨੇ ਕਿਹਾ, ‘ਇਹ ਸਭ ਸੋਚੀ-ਸਮਝੀ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਕੇਜਰੀਵਾਲ ਦੀ ਸਿਹਤ ਨਾਲ ਲਗਾਤਾਰ ਖਿਲਵਾੜ ਕੀਤਾ ਜਾ ਰਿਹਾ ਹੈ। ਨਾ ਤਾਂ ਉਨ੍ਹਾਂ ਨੂੰ ਇੰਸੁਲਿਨ ਦਿੱਤੀ ਜਾ ਰਹੀ ਹੈ ਤੇ ਨਾ ਹੀ ਉਨ੍ਹਾਂ ਦੇ ਆਪਣੇ ਡਾਕਟਰ ਦੀ ਸਲਾਹ ਲੈਣ ਦਿੱਤੀ ਜਾ ਰਹੀ ਹੈ।’



Scroll to Top