ਮੁੱਖ ਮੰਤਰੀ ਭਗਵੰਤ ਮਾਨ ਹੋਏ ਦੁਰਗਿਆਣਾ ਮੰਦਰ ਵਿੱਚ ਨਤਮਸਤਕ
ਦੁਆਰਾ: Punjab Bani ਪ੍ਰਕਾਸ਼ਿਤ :Friday, 26 April, 2024, 03:08 PM

ਮੁੱਖ ਮੰਤਰੀ ਭਗਵੰਤ ਮਾਨ ਹੋਏ ਦੁਰਗਿਆਣਾ ਮੰਦਰ ਵਿੱਚ ਨਤਮਸਤਕ
ਅੰਮ੍ਰਿਤਸਰ- ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਝੇ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਜਿਸ ਦੇ ਚਲਦੇ ਅੱਜ ਉਹ ਸਵੇਰੇ ਆਪਣੇ ਪਰਿਵਾਰ ਦੇ ਨਾਲ ਪਹਿਲਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ ਅਤੇ ਉੱਥੇ ਉਹਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਿਸ ਤੋਂ ਬਾਅਦ ਭਗਵੰਤ ਮਾਨ ਅਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੀ ਨਵਜੰਮੀ ਬੇਟੀ ਨਿਆਮਤ ਕੌਰ ਦੁਰਗਿਆਣਾ ਮੰਦਰ ਵਿੱਚ ਮਾਤਾ ਦਾ ਆਸ਼ੀਰਵਾਦ ਲੈਣ ਪਹੁੰਚੇ। ਉਹਨਾਂ ਦੁਰਗਿਆਣਾ ਮੰਦਿਰ ਵਿੱਚ ਵੀ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਿਸ ਤੋਂ ਬਾਅਦ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਲਕਸ਼ਮੀਕਾਂਤ ਚਾਵਲਾ ਵੱਲੋਂ ਉਹਨਾਂ ਨੂੰ ਦੁਰਗਿਆਣਾ ਕਮੇਟੀ ਦਾ ਮਾਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
