ਭਾਰਤੀ ਮੂਲ ਦੇ ਵਿਅਕਤੀ ਨੂੰ ਅਮਰੀਕਾ ਵਿੱਚ ਪੁਲਸ ਨੇ ਮਾਰੀ ਗੋਲੀ
ਦੁਆਰਾ: Punjab Bani ਪ੍ਰਕਾਸ਼ਿਤ :Friday, 26 April, 2024, 03:01 PM

ਭਾਰਤੀ ਮੂਲ ਦੇ ਵਿਅਕਤੀ ਨੂੰ ਅਮਰੀਕਾ ਵਿੱਚ ਪੁਲਸ ਨੇ ਮਾਰੀ ਗੋਲੀ
ਦਿਲੀ, 26 ਅਪਰੈਲ
42 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਸਾਂ ਐਂਟੋਨੀਓ ਵਿੱਚ ਪੁਲੀਸ ਨੇ ਗੋਲੀ ਮਾਰ ਕੇ ਮਾਰ ਦਿੱਤਾ। ਉਸ ਨੂੰ ਗੋਲੀ ਉਦੋਂ ਮਾਰੀ ਗਈ ਜਦੋਂ ਉਸ ਫੜਨ ਗਏ ਦੋ ਅਧਿਕਾਰੀਆਂ ਨੂੰ ਉਸ ਨੇ ਆਪਣੀ ਗੱਡੀ ਨਾਲ ਟੱਕਰ ਮਾਰ ਦਿੱਤੀ। ਸਚਿਨ ਸਾਹੂ ਨੂੰ 21 ਅਪਰੈਲ ਨੂੰ ਪੁਲੀਸ ਅਧਿਕਾਰੀ ਟਾਈਲਰ ਟਰਨਰ ਵੱਲੋਂ ਗੋਲੀ ਮਾਰਨ ਤੋਂ ਬਾਅਦ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਸਾਹੂ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।
